ਨਵੀਂ ਦਿੱਲੀ:ਇੱਕ ਪਾਸੇ ਲੋਕ ਸਭਾ ਚੋਣਾਂ ਨਜ਼ਦੀਕ ਹਨ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਰਅਸਲ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਰਾਤ 'ਆਪ' ਵਿਧਾਇਕ ਅਮਾਨਤੁੱਲਾ ਖਾਨ ਨੂੰ 13 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਰਿਲੀਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਵੀਰਵਾਰ ਸਵੇਰੇ ਈਡੀ ਦਫ਼ਤਰ ਵਿੱਚ ਪੇਸ਼ ਹੋਏ ਸਨ। ‘ਆਪ’ ਆਗੂਆਂ ਨੇ ਰਾਤ ਨੂੰ ਗ੍ਰਿਫ਼ਤਾਰੀਆਂ ਦਾ ਦਾਅਵਾ ਕੀਤਾ ਸੀ। ਉਨ੍ਹਾਂ ਤੋਂ ਦਿੱਲੀ ਵਕਫ਼ ਬੋਰਡ ਨਾਲ ਸਬੰਧਤ ਨਿਯੁਕਤੀ ਘੁਟਾਲੇ ਵਿੱਚ ਪੁੱਛਗਿੱਛ ਕੀਤੀ ਗਈ ਹੈ। ਦੱਸ ਦਈਏ ਕਿ ਅਮਾਨਤੁੱਲਾ ਖਾਨ ਓਖਲਾ ਤੋਂ ਵਿਧਾਇਕ ਹਨ।
ਦਿੱਲੀ ਵਕਫ ਬੋਰਡ 'ਚ ਬੇਨਿਯਮੀਆਂ ਦਾ ਮਾਮਲਾ: ED ਨੇ 'ਆਪ' ਵਿਧਾਇਕ ਅਮਾਨਤੁੱਲਾ ਖਾਨ ਤੋਂ 13 ਘੰਟੇ ਤੱਕ ਕੀਤੀ ਪੁੱਛਗਿੱਛ - AMANATULLAH KHAN INQUIRY - AMANATULLAH KHAN INQUIRY
Amanatullah Khan Released: ਈਡੀ ਨੇ ਦਿੱਲੀ ਵਕਫ਼ ਬੋਰਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 13 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵੀਰਵਾਰ ਦੇਰ ਰਾਤ 'ਆਪ' ਵਿਧਾਇਕ ਅਮਾਨਤੁੱਲਾ ਖਾਨ ਨੂੰ ਛੱਡ ਦਿੱਤਾ ਹੈ। 'ਆਪ' ਆਗੂਆਂ ਨੇ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਸੀ। ਇਸ ਤੋਂ ਇਲਾਵਾ ਅਮਾਨਤੁੱਲਾ ਖਾਨ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਇਕ ਵੀਡੀਓ ਵੀ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
![ਦਿੱਲੀ ਵਕਫ ਬੋਰਡ 'ਚ ਬੇਨਿਯਮੀਆਂ ਦਾ ਮਾਮਲਾ: ED ਨੇ 'ਆਪ' ਵਿਧਾਇਕ ਅਮਾਨਤੁੱਲਾ ਖਾਨ ਤੋਂ 13 ਘੰਟੇ ਤੱਕ ਕੀਤੀ ਪੁੱਛਗਿੱਛ - AMANATULLAH KHAN INQUIRY AMANATULLAH KHAN INQUIRY](https://etvbharatimages.akamaized.net/etvbharat/prod-images/19-04-2024/1200-675-21259928-941-21259928-1713488712743.jpg)
Published : Apr 19, 2024, 6:48 AM IST
ਅਪਰੇਸ਼ਨ ਲੋਟਸ 'ਚ ਲੱਗੀ ਹੋਈ ਮੋਦੀ ਸਰਕਾਰ: ਉਥੇ ਹੀ 'ਆਪ' ਸੰਸਦ ਸੰਜੇ ਸਿੰਘ ਨੇ 'ਐਕਸ' 'ਤੇ ਇਸ ਬਾਰੇ ਪੋਸਟ ਕੀਤਾ। ਇਸ 'ਚ ਉਨ੍ਹਾਂ ਲਿਖਿਆ, 'ਮੋਦੀ ਸਰਕਾਰ ਪੂਰੀ ਤਰ੍ਹਾਂ ਅਪਰੇਸ਼ਨ ਲੋਟਸ 'ਚ ਲੱਗੀ ਹੋਈ ਹੈ। ਮੰਤਰੀਆਂ ਅਤੇ ਵਿਧਾਇਕਾਂ 'ਤੇ ਝੂਠੇ ਕੇਸ ਬਣਾ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਈਡੀ ਵੱਲੋਂ ਅਮਾਨਤੁੱਲਾ ਖ਼ਾਨ ਖ਼ਿਲਾਫ਼ ਬੇਬੁਨਿਆਦ ਕੇਸ ਬਣਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਤਾਨਾਸ਼ਾਹੀ ਦਾ ਅੰਤ ਜਲਦੀ ਹੋ ਜਾਵੇਗਾ। ਮੈਂ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਜਾ ਰਿਹਾ ਹਾਂ। ਅਮਾਨਤੁੱਲਾ ਖਾਨ ਦਾ ਸੋਸ਼ਲ ਮੀਡੀਆ ਤੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ।
ਗੈਰ-ਕਾਨੂੰਨੀ ਭਰਤੀ ਅਤੇ ਪੈਸੇ ਦੇ ਲੈਣ-ਦੇਣ ਦਾ ਇਲਜ਼ਾਮ: ਦੱਸ ਦਈਏ ਕਿ 'ਆਪ' ਵਿਧਾਇਕ ਅਮਾਨਤੁੱਲਾ ਖਾਨ 'ਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਹੁੰਦਿਆਂ ਗੈਰ-ਕਾਨੂੰਨੀ ਭਰਤੀ ਅਤੇ ਪੈਸੇ ਦੇ ਲੈਣ-ਦੇਣ ਦਾ ਇਲਜ਼ਾਮ ਹੈ। ਈਡੀ ਇਸ ਮਾਮਲੇ 'ਚ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸੀਬੀਆਈ ਵਿੱਚ ਜਾਂਚ ਚੱਲ ਰਹੀ ਹੈ ਅਤੇ ਇਸ ਸਬੰਧ ਵਿੱਚ ਈਡੀ ਦੀ ਟੀਮ ਨੇ ਪਿਛਲੇ ਸਾਲ ਉਨ੍ਹਾਂ ਦੇ ਘਰ ਛਾਪਾ ਵੀ ਮਾਰਿਆ ਸੀ।
- CM ਕੇਜਰੀਵਾਲ ਨੂੰ ਤਿਹਾੜ ਜੇਲ੍ਹ 'ਚ ਜਾਨ ਦਾ ਖਤਰਾ, ਕਾਰਜਕਾਲ ਪੂਰਾ ਹੋਣ ਤੱਕ ਅੰਤਰਿਮ ਜਮਾਂਨਤ ਦੀ ਮੰਗ - Kejriwal Health In Tihar Jail
- ਕੇਜਰੀਵਾਲ ਜੇਲ੍ਹ 'ਚ ਖਾ ਰਹੇ ਹਨ ਮਿਠਾਈ, ਜਾਣੋ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਦਾ ਜਾਇਕਾ, ਜਿਸ ਨੂੰ ਲੈ ਕੇ ਵਧ ਰਿਹਾ ਵਿਵਾਦ - ARVIND KEJRIWAL IN TIHAR JAIL
- 'ਅੰਨਾਮਲਾਈ ਚੋਣਾਂ ਹਾਰਾਂਗੇ' ਸੁਣ ਕੇ ਭਾਜਪਾ ਅਧਿਕਾਰੀ ਨੇ ਕੱਟੀ ਉਂਗਲ - supporter chopped his finger