ਪਟਨਾ:ਬਿਹਾਰ ਦੀ ਰਾਜਧਾਨੀ ਪਟਨਾ ਸਮੇਤ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਸਵੇਰੇ 6.35 ਵਜੇ ਮਹਿਸੂਸ ਕੀਤੇ ਗਏ। ਹਾਲਾਂਕਿ ਅਜੇ ਤੱਕ ਕਿਧਰੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। USGS Earthquakes ਦੇ ਅਨੁਸਾਰ, ਨੇਪਾਲ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.1 ਮਾਪੀ ਗਈ ਸੀ। ਭੂਚਾਲ ਦਾ ਕੇਂਦਰ ਨੇਪਾਲ ਦਾ ਗੋਕਰਨੇਸ਼ਵਰ ਸੀ।
ਬਿਹਾਰ 'ਚ ਧਰਤੀ ਹਿੱਲੀ:
ਬਿਹਾਰ ਦੀ ਧਰਤੀ ਸਵੇਰੇ-ਸਵੇਰੇ ਕੰਬ ਰਹੀ ਹੈ। ਭੂਚਾਲ ਕਾਰਨ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਕਾਰਨ ਘਰਾਂ 'ਚ ਪੱਖੇ ਝੂਲਦੇ ਦੇਖੇ ਗਏ। ਜਿਸ ਕਾਰਨ ਲੋਕਾਂ ਵਿੱਚ ਡਰ ਫੈਲ ਗਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।