ਨਵੀਂ ਦਿੱਲੀ:ਅੱਜ ਸਵੇਰੇ 8 ਵਜੇ ਤੋਂ ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) 40 ਤੋਂ ਵੱਧ ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਆਮ ਆਦਮੀ ਪਾਰਟੀ (ਆਪ) 20 ਤੋਂ ਵੱਧ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ, ਕਾਂਗਰਸ ਖ਼ਬਰ ਲਿਖੇ ਜਾਣ ਤੱਕ ਆਪਣਾ ਖਾਤਾ ਖੋਲ੍ਹਣ ਲਈ ਸੰਘਰਸ਼ ਕਰ ਰਹੀ ਹੈ।
ਹਾਲਾਂਕਿ, ਅੰਤਿਮ ਨਤੀਜਾ ਅਜੇ ਨਹੀਂ ਆਇਆ ਹੈ, ਪਰ ਹਰ ਕੋਈ ਇਸ ਗੱਲ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਕਿ ਰਾਸ਼ਟਰੀ ਰਾਜਧਾਨੀ 'ਤੇ ਕੌਣ ਰਾਜ ਕਰੇਗਾ। ਇੰਨਾ ਹੀ ਨਹੀਂ, ਸੋਸ਼ਲ ਮੀਡੀਆ 'ਤੇ ਨੇਟੀਜ਼ਨ ਵੀ ਹਾਸੇ-ਮਜ਼ਾਕ ਅਤੇ ਸਿਆਸੀ ਟਿੱਪਣੀਆਂ ਦੇ ਮਿਸ਼ਰਣ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸੁਕ ਹਨ।
ਸੋਸ਼ਲ ਮੀਡੀਆ 'ਤੇ ਮੀਮਜ਼ ਹੋ ਰਹੇ ਵਾਇਰਲ
ਅੰਕੁਸ਼ ਕੁਮਾਰ ਸ਼ਰਮਾ ਨਾਂ ਦੇ ਯੂਜ਼ਰ ਨੇ ਐਕਸ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਮੀਮ ਆਫ ਦਾ ਡੇ'। ਇਸ ਦੇ ਨਾਲ ਹੀ ਬਾਇਓਮਕੇਸ਼ ਨਾਮ ਦੇ ਯੂਜ਼ਰਸ ਨੇ ਮੀਮ ਨੂੰ ਸ਼ੇਅਰ ਕੀਤਾ ਅਤੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦਾ ਮਜ਼ਾਕ ਉਡਾਇਆ ਗਿਆ। ਚੋਣ ਕਮਿਸ਼ਨ ਅਤੇ ਮੀਡੀਆ ਦੁਆਰਾ ਦਿਖਾਏ ਜਾ ਰਹੇ ਨਤੀਜਿਆਂ 'ਤੇ ਚੁਟਕੀ ਲੈਂਦਿਆਂ ਇੱਕ ਉਪਭੋਗਤਾ ਨੇ ਲਿਖਿਆ, 'ਕੀ ਗੇਮ ਚੱਲ ਰਹੀ ਹੈ।' ਇੱਕ ਹੋਰ ਯੂਜ਼ਰ ਨੇ ਸਵਾਤੀ ਮਾਲੀਵਾਲ, ਪੀਐਮ ਮੋਦੀ ਅਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਵਾਲਾ ਇੱਕ ਮੀਮ ਸਾਂਝਾ ਕੀਤਾ ਹੈ।