ਪੰਜਾਬ

punjab

ਛਿੰਦਵਾੜਾ 'ਚ ਨੌਜਵਾਨ ਨੇ ਪਰਿਵਾਰ ਦੇ 8 ਮੈਂਬਰਾਂ ਦਾ ਕੀਤਾ ਕਤਲ, ਸੁੱਤੇ ਪਏ ਸਾਰਿਆਂ ਨੂੰ ਕੁਹਾੜੀ ਨਾਲ ਵੱਢਿਆ, 8 ਦਿਨ ਪਹਿਲਾਂ ਹੋਇਆ ਸੀ ਵਿਆਹ - Chhindwara Murder Case

By ETV Bharat Punjabi Team

Published : May 29, 2024, 10:19 AM IST

ਛਿੰਦਵਾੜਾ 'ਚ 8 ਲੋਕਾਂ ਦੇ ਸਮੂਹਿਕ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਦਾ ਕਤਲ ਕਰਨ ਤੋਂ ਬਾਅਦ ਪਰਿਵਾਰ ਦੇ ਮੁਖੀ ਨੇ ਬਾਕੀ ਸਾਰੇ ਮੈਂਬਰਾਂ ਦਾ ਕਤਲ ਕਰ ਦਿੱਤਾ। ਮੁਲਜ਼ਮ ਦਾ ਵਿਆਹ 21 ਮਈ ਨੂੰ ਹੋਇਆ ਸੀ।

Chhindwara murder case
Chhindwara murder case (ETV BHARAT)

ਮੱਧ ਪ੍ਰਦੇਸ਼/ਛਿੰਦਵਾੜਾ: ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਕਬਾਇਲੀ ਬਹੁਲਤਾ ਵਾਲੇ ਇਲਾਕੇ ਤਾਮੀਆ ਦੇ ਪਿੰਡ ਬੋਦਲ ਕੱਚਰ ਵਿੱਚ ਇੱਕ ਆਦਿਵਾਸੀ ਪਰਿਵਾਰ ਦੇ 8 ਲੋਕਾਂ ਦਾ ਪਰਿਵਾਰ ਦੇ ਮੁਖੀ ਵੱਲੋਂ ਕੁਹਾੜੀ ਨਾਲ ਕਤਲ ਕਰ ਦਿੱਤਾ ਗਿਆ। ਇਸ ਭਿਆਨਕ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਨੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਛਿੰਦਵਾੜਾ ਪੁਲਿਸ ਦੇ ਅਨੁਸਾਰ, ਦੋਸ਼ੀ ਨੇ ਇਹ ਬੇਰਹਿਮੀ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਕੀਤੀ ਸੀ। ਐਡੀਸ਼ਨਲ ਐਸਪੀ ਅਵਧੇਸ਼ ਸਿੰਘ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਪਰਿਵਾਰ ਦੇ ਮੁਖੀ ਨੇ 8 ਲੋਕਾਂ ਨੂੰ ਕੁਹਾੜੀ ਨਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੀ ਹੋ ਸਕਦਾ ਹੈ ਕਤਲ ਦਾ ਕਾਰਨ?: ਇਸ ਕਤਲੇਆਮ ਕਾਰਨ ਪਿੰਡ ਬੋਦਲ ਕੱਚਰ ਤਾਮੀਆ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀ ਕਤਲੇਆਮ ਬਾਰੇ ਹਰ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਤਲ, ਜੋ ਕਿ ਪਰਿਵਾਰ ਦਾ ਮੁਖੀ ਦੱਸਿਆ ਜਾਂਦਾ ਹੈ, ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਮੁਲਜ਼ਮ ਬਾਰੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ।

ਪਹਿਲਾਂ ਪਤਨੀ, ਫਿਰ ਭੈਣ, ਮਾਂ ਅਤੇ ਬੱਚਿਆਂ ਦਾ ਕੀਤਾ ਕਤਲ: ਮੁਲਜ਼ਮ ਨੇ ਸਭ ਤੋਂ ਪਹਿਲਾਂ ਕੁਹਾੜੀ ਨਾਲ ਪਤਨੀ ਨੂੰ ਵੱਢਿਆ, ਫਿਰ ਇੱਕ-ਇੱਕ ਕਰਕੇ ਮਾਂ, ਭਰਾ, ਭੈਣ, ਭਰਜਾਈ ਅਤੇ ਬੱਚਿਆਂ ਨੂੰ ਮਾਰ ਦਿੱਤਾ। ਮੁਲਜ਼ਮ ਨੇ ਆਪਣੇ 10 ਸਾਲ ਦੇ ਤਾਏ ਦੇ ਬੇਟੇ ’ਤੇ ਵੀ ਹਮਲਾ ਕੀਤਾ ਪਰ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਸਾਰੀ ਘਟਨਾ ਆਂਢ-ਗੁਆਂਢ ਦੇ ਲੋਕਾਂ ਨੂੰ ਦੱਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਕਤਲ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੁਲਜ਼ਮ ਦੇ ਤਾਏ ਦੇ ਬੇਟੇ ਨੇ ਦੱਸਿਆ ਕਿ ਘਟਨਾ ਰਾਤ ਕਰੀਬ 3 ਵਜੇ ਵਾਪਰੀ ਜਦੋਂ ਮੁਲਜ਼ਮ ਨੇ ਮਾਂ (55), ਭਰਾ (35), ਭਰਜਾਈ (30), ਭੈਣ (16), ਭਤੀਜਾ (5), ਦੋ ਭਤੀਜੀਆਂ (4 ਅਤੇ ਸਾਢੇ 4 ਸਾਲ) ਦਾ ਕੁਹਾੜੀ ਨਾਲ ਸੌਂਦੇ ਸਮੇਂ ਗਲਾ ਵੱਢ ਦਿੱਤਾ।

ਮੁਲਜ਼ਮ ਦਾ 8 ਦਿਨ ਪਹਿਲਾਂ ਹੋਇਆ ਸੀ ਵਿਆਹ:ਇਸ ਭਿਆਨਕ ਕਤਲੇਆਮ ਦੀਆਂ ਪਰੇਸ਼ਾਨ ਕਰਨ ਵਾਲੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਉਥੇ ਹੀ ਐੱਸਪੀ ਮਨੀਸ਼ ਖੱਤਰੀ ਨੇ ਕਿਹਾ, "ਮੁਲਜ਼ਮ ਦਾ ਵਿਆਹ 21 ਮਈ ਨੂੰ ਹੀ ਹੋਇਆ ਸੀ। ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮਾਨਸਿਕ ਤੌਰ 'ਤੇ ਬਿਮਾਰ ਸੀ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਵੱਲੋਂ ਜਿਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ, ਉਨ੍ਹਾਂ ਵਿੱਚ ਉਸ ਦੀ ਪਤਨੀ, ਮਾਂ, ਭਰਾ ਦੇ ਬੱਚੇ ਅਤੇ ਭੈਣ ਆਦਿ ਸ਼ਾਮਲ ਹਨ।"

ABOUT THE AUTHOR

...view details