ਹੈਦਰਾਬਾਦ:ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਜੁਬਲੀ ਹਿਲਸ ਇਲਾਕੇ 'ਚ ਵੱਡਾ ਧਮਾਕਾ ਹੋਇਆ ਹੈ। ਇਸ ਨਾਲ ਆਸਪਾਸ ਦੀਆਂ ਬਸਤੀਆਂ ਪ੍ਰਭਾਵਿਤ ਹੋਈਆਂ। ਧਮਾਕੇ ਦੀ ਜ਼ੋਰਦਾਰ ਆਵਾਜ਼ ਨਾਲ ਸਥਾਨਕ ਲੋਕ ਡਰ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜੁਬਲੀ ਹਿਲਜ਼ ਰੋਡ ਨੰਬਰ 1 'ਤੇ ਤੇਲੰਗਾਨਾ ਸਪਾਈਸ ਕਿਚਨ ਨਾਂ ਦੇ ਹੋਟਲ 'ਚ ਐਤਵਾਰ ਸਵੇਰੇ ਫਰਿੱਜ ਦਾ ਕੰਪ੍ਰੈਸ਼ਰ ਅਚਾਨਕ ਫਟ ਗਿਆ। ਧਮਾਕੇ ਨਾਲ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਧਮਾਕੇ ਕਾਰਨ ਦੁਰਗਾ ਭਵਾਨੀ ਨਗਰ ਕਾਲੋਨੀ 'ਚ ਪੱਥਰ ਉੱਡ ਕੇ 100 ਮੀਟਰ ਦੂਰ ਜਾ ਡਿੱਗੇ, ਜਿਸ ਕਾਰਨ ਚਾਰ ਝੁੱਗੀਆਂ ਵੀ ਤਬਾਹ ਹੋ ਗਈਆਂ। ਕਈ ਬਿਜਲੀ ਦੇ ਖੰਭੇ ਵੀ ਟੁੱਟ ਗਏ। ਇਸ ਘਟਨਾ 'ਚ ਇਕ ਔਰਤ ਜ਼ਖਮੀ ਹੋ ਗਈ।ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਜੁਬਲੀ ਹਿਲਜ਼ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀਸੀਪੀ ਵਿਜੇ ਕੁਮਾਰ ਅਤੇ ਜੁਬਲੀ ਹਿਲਸ ਦੇ ਏਸੀਪੀ ਵੈਂਕਟ ਗਿਰੀ ਨੇ ਹੋਟਲ ਪ੍ਰਬੰਧਨ ਨਾਲ ਗੱਲ ਕੀਤੀ।
ਹੈਦਰਾਬਾਦ ਦੇ ਹੋਟਲ 'ਚ ਜ਼ਬਰਦਸਤ ਧਮਾਕਾ (Etv Bharat) ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਰਹੇ
ਇਸ ਦੇ ਨਾਲ ਹੀ ਹੋਟਲ ਮੈਨੇਜਮੈਂਟ ਮੀਡੀਆ ਨੂੰ ਅੰਦਰ ਨਹੀਂ ਜਾਣ ਦੇ ਰਹੀ ਹੈ। ਇਸ ਕਾਰਨ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਰਹੇ ਹਨ। ਪੁਲਿਸ ਵੱਲੋਂ ਹੋਟਲ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਹੈ। ਖੈਰਤਾਬਾਦ ਦੇ ਵਿਧਾਇਕ ਦਾਨਾ ਨਗੇਂਦਰ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਸਥਾਨਕ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਤੋਂ ਜਾਣਕਾਰੀ ਲਈ ਗਈ।
ਹੋਟਲ ਵਿੱਚ ਫਰਿੱਜ ਦਾ ਕੰਪ੍ਰੈਸ਼ਰ ਫਟ ਗਿਆ
ਇਸ ਦੇ ਨਾਲ ਹੀ ਜਾਂਚ ਟੀਮ ਅਤੇ ਬੰਬ ਨਿਰੋਧਕ ਦਸਤਾ ਵੀ ਮੌਕੇ 'ਤੇ ਪਹੁੰਚ ਗਿਆ। ਡਿਜ਼ਾਸਟਰ ਰਿਸਪਾਂਸ ਫੋਰਸ (DRF) ਅਤੇ ਅੱਗ ਬੁਝਾਊ ਦਸਤੇ ਦੇ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਬਾਅਦ ਵਿੱਚ ਦੱਸਿਆ ਕਿ ਹੋਟਲ ਵਿੱਚ ਫਰਿੱਜ ਦਾ ਕੰਪ੍ਰੈਸ਼ਰ ਫਟ ਗਿਆ, ਜਿਸ ਕਾਰਨ ਇਹ ਹਾਦਸਾ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।