ਨਵੀਂ ਦਿੱਲੀ:ਦਿੱਲੀ ਭਾਜਪਾ ਦੇ ਸਿੱਖ ਸੈੱਲ ਨੇ ਰਾਹੁਲ ਗਾਂਧੀ ਦੇ ਸਿੱਖ ਭਾਈਚਾਰੇ ਬਾਰੇ ਦਿੱਤੇ ਬਿਆਨ 'ਤੇ ਡੂੰਘੀ ਨਰਾਜ਼ਗੀ ਪ੍ਰਗਟਾਈ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਆਪਣੀ ਵਿਦੇਸ਼ ਯਾਤਰਾ ਦੌਰਾਨ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਆਹਮੋ ਸਾਹਮਣੇ ਕਾਂਗਰਸ਼ੀ ਅਤੇ ਭਾਜਪਾਈ: ਉਥੇ ਹੀ ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ਵੱਲੋਂ ਸਿੱਖ ਕੌਮ ਬਾਰੇ ਕੀਤੀ ਗਈ ਟਿੱਪਣੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
ਹਾਲਾਂਕਿ ਇਸ ਦੌਰਾਨ ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਵੱਲੋਂ ਰਾਹੁਲ ਗਾਂਧੀ ਖਿਲਾਫ ਵਿਵਾਦਿਤ ਟਿੱਪਣੀ ਕੀਤੀ, ਜਿਸ ਇਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਭਾਜਪਾ 'ਤੇ ਹਮਲਾਵਰ ਬਣ ਗਈ ਹੈ। ਭਾਜਪਾ ਆਗੂ ਤਰਵਿੰਦਰ ਸਿੰਘ ਮਰਵਾਹ (ਸਾਬਕਾ ਕਾਂਗਰਸੀ ਆਗੂ) ਨੇ ਰਾਹੁਲ ਗਾਂਧੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਕਾਂਗਰਸ ਨੇ ਇਸ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ ਗਿਆ ਹੈ।
ਰਾਹੁਲ ਗਾਂਧੀ ਨੂੰ ਧਮਕੀ :ਇਸ ਕਲਿੱਪ ਵਿੱਚ ਭਾਜਾਪਾ ਆਗੂ ਅਤੇ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਰਾਹੁਲ ਗਾਂਧੀ ਨੂੰ ਆਪਣੇ ਬਿਆਨ ਨੂੰ ਲੈਕੇ ਮੁਆਫੀ ਮੰਗਨ ਨੁੰ ਕਹਿ ਰਹੇ ਹਨ ਅਤੇ ਨਾਲ ਹੀ ਧਮਕੀ ਭਰੇ ਲਹਿਜੇ ਵਿੱਚ ਕਹਿ ਰਹੇ ਹਨ ਕਿ"ਰਾਹੁਲ ਗਾਂਧੀ ਬਾਜ ਆਜਾ ਆਪਣੀਆਂ ਗੱਲਾਂ ਤੋਂ ਆਪਣਾ ਇਤਿਹਾਸ ਦੇਖ ਲੈ,ਆਪਣੀ ਦਾਦੀ ਦਾ ਇਤਿਹਾਸ ਦੇਖ ਲੈ,ਆਪਣੇ ਪਿਓ ਸਾ ਇਤਿਹਾਸ ਦੇਖ ਲੈ,ਨਹੀਂ ਤਾਂ ਤੇਰਾ ਵੀ ਓੁਹੀ ਹਾਲ ਹੋਵੇਗਾ ਜੋ ਤੇਰੀ ਦਾਦੀ ਦਾ ਹੋਇਆ ਸੀ।
ਵੀਡੀਓ ਵਿੱਚ ਕੀ ਹੈ:ਰਾਹੁਲ ਗਾਂਧੀ ਦਾ ਵਿਰੋਧ ਵਿਚਾਲੇ ਭਾਜਪਾ ਆਗੂ ਦੀ ਵਾਇਰਲ ਵੀਡੀਓ 'ਚ ਦਿੱਤੇ ਇਸ ਭੜਕਾਊ ਬਿਆਨ 'ਤੇ ਕਾਂਗਰਸ ਹਮਲਾਵਰ ਬਣ ਗਈ ਹੈ।ਕਾਂਗਰਸ ਨੇ ਸੋਸ਼ਲ ਮੀਡੀਆ ਪਲੈਟਫੋਰਮ ਐਕਸ 'ਤੇ ਪੋਸਟ ਕੀਤਾ ਹੈਅਤੇ ਲਿਖਿਆ ਕਿ- @narendramodi ਜੀ, ਤੁਸੀਂ ਆਪਣੀ ਪਾਰਟੀ ਦੇ ਇਸ ਨੇਤਾ ਦੀ ਧਮਕੀ 'ਤੇ ਚੁੱਪ ਨਹੀਂ ਰਹਿ ਸਕਦੇ। ਇਹ ਬਹੁਤ ਗੰਭੀਰ ਮਾਮਲਾ ਹੈ। ਇਹ ਤੁਹਾਡੀ ਪਾਰਟੀ ਦੀ ਨਫਰਤ ਦੀ ਫੈਕਟਰੀ ਦੀ ਪੈਦਾਵਾਰ ਹੈ। ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਹੈ ਰਾਹੁਲ ਗਾਂਧੀ ਦਾ ਬਿਆਨ, ਜਿਸ 'ਤੇ ਚੱਲ ਰਿਹਾ ਹੈ ਵਿਵਾਦ...:ਦਰਅਸਲ, ਰਾਹੁਲ ਗਾਂਧੀ ਨੇ ਵਰਜੀਨੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ, "ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ। ਲੜਾਈ ਰਾਜਨੀਤੀ ਦੀ ਨਹੀਂ ਹੈ... ਇਹ ਸਤਹੀ ਹੈ। ਤੁਹਾਡਾ ਨਾਮ ਕੀ ਹੈ? ਲੜਾਈ ਇਸ ਗੱਲ ਦੀ ਹੈ ਕਿ ਕੀ ਇੱਕ ਸਿੱਖ ਹੋਣ ਦੇ ਨਾਤੇ ਉਸਨੂੰ ਭਾਰਤ ਵਿੱਚ ਪੱਗ ਬੰਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਇੱਕ ਸਿੱਖ ਹੋਣ ਦੇ ਨਾਤੇ ਉਸਨੂੰ ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ... ਜਾਂ ਕੀ ਇੱਕ ਸਿੱਖ ਗੁਰਦੁਆਰੇ ਵਿੱਚ ਜਾ ਸਕੇਗਾ। ਅਸਲ ਅਰਥਾਂ ਵਿੱਚ, ਲੜਾਈ ਇਸ ਬਾਰੇ ਹੈ ਅਤੇ ਸਿਰਫ ਇਹਨਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਲਈ ਹੈ।"