ਚੰਡੀਗੜ੍ਹ:ਦੇਸ਼ ਦੀ ਆਜ਼ਾਦੀ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਅਤੇ ਆਪਣੀਆਂ ਜਾਨਾਂ ਦੀ ਕੁਰਬਾਣੀ ਦਿੱਤੀ। ਇਹਨਾਂ ਆਜ਼ਾਦੀ ਘੁਲਾਟੀਆਂ ਵਿੱਚ ਇੱਕ ਨਾਮ ਹੈ ਕਰਤਾਰ ਸਿੰਘ ਸਰਾਭਾ ਦਾ, ਜਿੰਨਾ ਨੇ ਹੱਸਦੇ-ਹੱਸਦੇ ਮੌਤ ਨੂੰ ਗਲੇ ਲਗਾਇਆ। ਅੱਜ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ। ਦੇਸ਼ ਦੀ ਅਜ਼ਾਦੀ 'ਚ ਵੱਡਾ ਯੋਗਦਾਨ ਦੇਣ ਵਾਲੇ ਕਰਤਾਰ ਸਿੰਘ ਸਰਾਭਾ ਨੇ 16 ਨਵੰਬਰ 1915 ਨੁੰ ਰੰਗੂਨ, ਬਰਮਾ (ਹੁਣ ਮਿਆਂਮਾਰ) 'ਚ ਸ਼ਹੀਦੀ ਦੇ ਦਿੱਤੀ। ਸ਼ਹੀਦਾਂ ਵਿੱਚ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਅਜਿਹਾ ਸ਼ੇਰ ਸੀ ਜਿਸ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ। ਕਰਤਾਰ ਸਿੰਘ ਦੇ ਬਚਪਣ ਵਿੱਚ ਹੀ ਮਾਤਾ ਪਿਤਾ ਦੇ ਅਕਾਲ ਚਲਾਣਾ ਕਰਨ ਮਗਰੋਂ ਉਨ੍ਹਾਂ ਦਾ ਅਤੇ ਉਹਨਾਂ ਦੀ ਛੋਟੀ ਭੈਣ ਧੰਨਾ ਕੌਰ ਦਾ ਪਾਲਣ-ਪੋਸ਼ਣ ਦਾਦਾ ਬਦਨ ਸਿੰਘ ਨੇ ਕੀਤਾ।
ਗਦਰੀ ਬਾਬਿਆਂ ਨਾਲ ਮੇਲ
ਜਿਸ ਵੇਲੇ ਦੇਸ਼ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਵੱਡੇ ਕ੍ਰਾਂਤੀਕਾਰੀ ਅੰਗਰੇਜਾਂ ਦੀ ਹਕੂਮਤ ਨਾਲ ਲੜ ਰਹੇ ਸਨ, ਉਸ ਵੇਲੇ ਕਰਤਾਰ ਸਿੰਘ ਸਰਾਭਾ ਨੂੰ 10ਵੀਂ ਜਮਾਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਨੂੰ ਉੱਚ ਸਿੱਖਿਆ ਲਈ 15 ਸਾਲ ਦੀ ਉਮਰ ਵਿਚ ਅਮਰੀਕਾ ਭੇਜ ਦਿੱਤਾ। ਇਸ ਦੌਰਾਨ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਨਾਲ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਨੂੰ ਦੇਖਿਆ ਅਤੇ ਉਹਨਾਂ ਦਾ ਖ਼ੂਨ ਖ਼ੋਲਣ ਲੱਗਿਆ ਅਤੇ 15 ਜੁਲਾਈ 1913 ਨੂੰ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਸੰਤੋਖ ਸਿੰਘ ਅਤੇ ਸੰਤ ਬਾਬਾ ਵਿਸਾਖਾ ਸਿੰਘ ਦਾਦਰ ਵਰਗੇ ਮਹਾਨ ਸੁਤੰਤਰਤਾ ਸੈਨਾਨੀਆਂ ਦੁਆਰਾ ਬਣਾਈ ਗਈ ਗਦਰ ਲਹਿਰ ਪਾਰਟੀ 'ਚ ਸ਼ਾਮਲ ਹੋ ਗਏ। ਉਹ ਸੋਹਣ ਸਿੰਘ ਭਕਨਾ ਤੋਂ ਬਹੁਤ ਪ੍ਰੇਰਿਤ ਸਨ ।
ਜੀਵਨ ਅਤੇ ਸੰਘਰਸ਼
- ਸਰਾਭਾ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਹੋਇਆ।
- ਉਹਨਾਂ ਨੇ ਗਦਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਪਣੀ ਪੜ੍ਹਾਈ ਛੱਡ ਕੇ ਹਥਿਆਰਬੰਦ ਸੰਘਰਸ਼ ਵਿੱਚ ਹਿੱਸਾ ਲਿਆ।
- ਉਹਨਾਂ ਨੂੰ ਬ੍ਰਿਟਿਸ਼ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਵਿਰਾਸਤ
- ਕਰਤਾਰ ਸਿੰਘ ਸਰਾਭਾਂ ਨੇ ਭਾਰਤੀ ਆਜ਼ਾਦੀ ਘੁਲਾਟੀਆਂ ਨੂੰ ਪ੍ਰੇਰਿਤ ਕੀਤਾ।
- ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਹੀਦ ਅਤੇ ਨਾਇਕ।
- ਸਮਾਰਕਾਂ, ਅਜਾਇਬ ਘਰਾਂ, ਸੰਸਥਾਵਾਂ ਦੁਆਰਾ ਯਾਦ ਕੀਤਾ ਜਾਂਦਾ ਹੈ।
- ਹਿੰਮਤ, ਕੁਰਬਾਨੀ ਅਤੇ ਦੇਸ਼ ਭਗਤੀ ਦਾ ਪ੍ਰਤੀਕ।
ਸ਼ਰਧਾਂਜਲੀ
- ਲੁਧਿਆਣਾ 'ਚ ਕਰਤਾਰ ਸਿੰਘ ਸਰਾਭਾ ਯਾਦਗਾਰੀ ਅਜਾਇਬ ਘਰ।
- ਸਰਾਭਾ ਪਿੰਡ ਦਾ ਨਾਮ ਬਦਲਿਆ।
- ਉਹਨਾਂ ਦੇ ਨਾਮ 'ਤੇ ਸਕੂਲ, ਕਾਲਜ, ਸੰਸਥਾਵਾਂ ਬਣੀਆਂ।
- ਭਾਰਤੀ ਡਾਕ ਟਿਕਟਾਂ ਅਤੇ ਮੁਦਰਾ 'ਤੇ ਪ੍ਰਦਰਸ਼ਿਤ।
ਕਿਤਾਬਾਂ ਅਤੇ ਫਿਲਮਾਂ
- ਡਾ: ਗੰਡਾ ਸਿੰਘ ਦੁਆਰਾ "ਕਰਤਾਰ ਸਿੰਘ ਸਰਾਭਾ"
- ਸ਼ਹੀਦ ਕਰਤਾਰ ਸਿੰਘ ਸਰਾਭਾ (ਪੰਜਾਬੀ ਫਿਲਮ, 1974)
- ਹਰੀਸ਼ ਪੁਰੀ ਦੁਆਰਾ "ਕਰਤਾਰ ਸਿੰਘ ਸਰਾਭਾ: ਇੱਕ ਜੀਵਨੀ"