ਪੰਜਾਬ

punjab

ETV Bharat / bharat

9 ਅਪ੍ਰੈਲ ਨੂੰ ਇਨ੍ਹਾਂ ਰਾਜਾਂ 'ਚ ਬੈਂਕ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ - Bank Holiday - BANK HOLIDAY

Bank Holiday: 9 ਅਪ੍ਰੈਲ ਨੂੰ ਦੇਸ਼ ਦੇ ਕਈ ਰਾਜਾਂ 'ਚ ਗੁੜੀ ਪਡਵੇ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ। ਮੰਗਲਵਾਰ ਤੋਂ ਬਾਅਦ ਵੀਰਵਾਰ ਨੂੰ ਈਦ ਉਲ-ਫ਼ਿਤਰ ਦੇ ਮੌਕੇ 'ਤੇ ਵੀ ਬੈਂਕ ਬੰਦ ਰਹੇਗੀ। ਕਈ ਰਾਜਾਂ ਅਤੇ ਸ਼ਹਿਰਾਂ 'ਚ ਬੈਂਕ ਇਸ ਹਫ਼ਤੇ ਸਿਰਫ਼ ਤਿੰਨ ਦਿਨ ਦੀ ਖੁੱਲ੍ਹਣਗੇ।

Bank Holiday
Bank Holiday

By ETV Bharat Punjabi Team

Published : Apr 8, 2024, 12:01 PM IST

ਹੈਦਰਾਬਾਦ: ਬੈਂਕ ਨਾਲ ਜੁੜੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਅਜਿਹੇ ਲੋਕਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। 9 ਅਪ੍ਰੈਲ ਨੂੰ ਦੇਸ਼ ਦੇ ਕਈ ਰਾਜਾਂ 'ਚ ਗੁੜੀ ਪਡਵੇ ਮੌਕੇ ਬੈਂਕ ਬੰਦ ਰਹਿਣਗੇ। ਮੰਗਲਵਾਰ ਤੋਂ ਬਾਅਦ ਵੀਰਵਾਰ ਨੂੰ ਈਦ ਉਲ-ਫ਼ਿਤਰ ਦੇ ਮੌਕੇ 'ਤੇ ਵੀ ਬੈਂਕ ਬੰਦ ਰਹੇਗੀ। ਇਸ ਹਫ਼ਤੇ ਮਹੀਨੇ ਦਾ ਦੂਜਾ ਸ਼ਨੀਲਾਰ ਵੀ ਆ ਰਿਹਾ ਹੈ। ਇਸ ਕਰਕੇ ਬੈਂਕ 'ਚ ਕੰਮ ਨਹੀਂ ਹੋਵੇਗਾ। ਕੁੱਲ ਮਿਲਾ ਕੇ ਇਸ ਹਫ਼ਤੇ ਭਾਰਤ ਦੇ ਕਈ ਰਾਜਾਂ 'ਚ ਸਿਰਫ਼ 3 ਹੀ ਦਿਨ ਕੰਮ ਹੋਵੇਗਾ।

9 ਅਪ੍ਰੈਲ ਨੂੰ ਇਨ੍ਹਾਂ ਰਾਜਾਂ 'ਚ ਬੈਂਕ ਰਹਿਣਗੇ ਬੰਦ: 9 ਅਪ੍ਰੈਲ ਨੂੰ ਗੁੜੀ ਪਡਵਾ/ਉਗਾਦੀ ਤਿਉਹਾਰ/ਤੇਲੁਗੂ ਨਵਾਂ ਸਾਲ ਦਿਵਸ 9 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਹੈਦਰਾਬਾਦ-ਆਂਧਰਾ ਪ੍ਰਦੇਸ਼, ਹੈਦਰਾਬਾਦ-ਤੇਲੰਗਾਨਾ, ਮਣੀਪੁਰ, ਗੋਆ, ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।

ਇਨ੍ਹਾਂ ਰਾਜਾਂ 'ਚ ਸਿਰਫ਼ ਤਿੰਨ ਦਿਨ ਖੁੱਲ੍ਹਣਗੇ ਬੈਂਕ: ਭਾਰਤ ਦੇ ਸਾਰੇ ਰਾਜਾਂ 'ਚ ਨਹੀਂ, ਪਰ ਕੁਝ ਰਾਜਾਂ 'ਚ ਗੁੜੀ ਪਡਵਾ ਦੇ ਇਲਾਵਾ, ਈਦ ਉਲ-ਫ਼ਿਤਰ ਦੇ ਕਰਕੇ ਵੀਰਵਾਰ ਨੂੰ ਵੀ ਬੈਂਕ ਬੰਦ ਰਹੇਗੀ। ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਹੈਦਰਾਬਾਦ-ਆਂਧਰਾ ਪ੍ਰਦੇਸ਼, ਹੈਦਰਾਬਾਦ-ਤੇਲੰਗਾਨਾ, ਮਣੀਪੁਰ, ਗੋਆ, ਜੰਮੂ ਅਤੇ ਸ਼੍ਰੀਨਗਰ 'ਚ ਇਸ ਹਫਤੇ ਸਿਰਫ ਤਿੰਨ ਦਿਨ ਕੰਮ ਹੋਵੇਗਾ। ਇਸ ਮਹੀਨੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਨੂੰ ਕੁੱਲ ਮਿਲਾ ਕੇ 14 ਦਿਨ ਬੈਂਕ ਬੰਦ ਰਹਿਣ ਵਾਲਾ ਹੈ।

9 ਅਪ੍ਰੈਲ ਤੋਂ 13 ਅਪ੍ਰੈਲ ਤੱਕ ਬੈਂਕ ਦੀ ਸਮਾਂ-ਸਾਰਣੀ:

  1. 9 ਅਪ੍ਰੈਲ ਨੂੰ ਗੁੜੀ ਪਡਵਾ ਦੀ ਛੁੱਟੀ
  2. 10 ਅਪ੍ਰੈਲ ਨੂੰ ਰਮਜ਼ਾਨ-ਈਦ ਹੈ। ਇਸ ਦਿਨ ਕੇਰਲ 'ਚ ਬੈਂਕ ਬੰਦ ਰਹੇਗਾ।
  3. 11 ਅਪ੍ਰੈਲ ਨੂੰ ਈਦ ਉਲ-ਫ਼ਿਤਰ ਦੀ ਛੁੱਟੀ ਹੈ।
  4. 12 ਅਪ੍ਰੈਲ ਨੂੰ ਬੈਂਕ ਖੁੱਲ੍ਹਾ ਹੋਵੇਗਾ।
  5. 13 ਅਪ੍ਰੈਲ ਨੂੰ ਮਹੀਨੇ ਦੇ ਦੂਜੇ ਸ਼ਨੀਵਾਰ ਦੀ ਛੁੱਟੀ।
  6. 14 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ।
  7. 15 ਅਪ੍ਰੈਲ ਨੂੰ ਹਿਮਾਚਲ ਦਿਵਸ ਦੇ ਕਾਰਨ ਗੁਹਾਟੀ ਅਤੇ ਸ਼ਿਮਲਾ ਦੇ ਬੈਂਕ ਬੰਦ ਰਹਿਣਗੇ।
  8. 17 ਅਪ੍ਰੈਲ ਨੂੰ ਰਾਮਨਵਮੀ ਹੈ। ਇਸ ਮੌਕੇ ਵੀ ਕਈ ਰਾਜਾਂ 'ਚ ਬੈਂਕ ਬੰਦ ਰਹਿਣਗੇ।
  9. 20 ਅਪ੍ਰੈਲ ਨੂੰ ਗਰਿਆ ਪੂਜਾ ਮੌਕੇ ਬੈਂਕ ਬੰਦ ਰਹਿਣਗੇ।
  10. 21 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ।

ABOUT THE AUTHOR

...view details