NEW LIQUOR POLICY IN AP:ਸਰਕਾਰਾਂ ਅਕਸਰ ਰੈਵਨਿਊ ਲਈ ਸ਼ਰਾਬ ਦੀਆਂ ਨੀਤੀਆਂ ਬਦਲਦੀਆਂ ਰਹਿੰਦੀਆਂ ਹਨ। ਇਸੇ ਨੀਤੀ 'ਚ ਬਦਲਾਅ ਕਾਰਨ ਹੁਣ ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ ਹੈ ਕਿਉਂਕਿ ਹਰ ਸ਼ਰਾਬ ਦਾ ਬ੍ਰਾਂਡ ਹੁਣ ਸਿਰਫ਼ 99 ਰੁਪਏ 'ਚ ਮਿਲੇਗਾ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸ਼ਰਾਬ ਦਾ ਕੋਈ ਵੀ ਬ੍ਰਾਂਡ ਹੁਣ ਸਿਰਫ਼ ਤੇ ਸਿਰਫ਼ 99 ਰੁਪਏ 'ਚ ਮਿਲੇਗਾ। ਕਦੋਂ ਤੋਂ ਸ਼ੁਰੂ ਹੋ ਰਹੀ ਹੈ ਇਹ ਸਕੀਮ ਆਓ ਜਾਣਦੇ ਹਾਂ...
ਅਕਤੂਬਰ ਮਹੀਨੇ ਸ਼ੁਰੂ ਹੋਣ ਤੇ ਹੀ ਤਿਉਹਾਰਾਂ ਦਾ ਸ਼ੀਜਨ ਵੀ ਸ਼ੁਰੂ ਹੋ ਗਿਆ ਹੈ।ਜਿਸ ਦੇ ਚਲਦਿਆਂ ਦੁਕਾਨਦਾਰਾਂ ਅਤੇ ਖਰੀਦਦਾਰਾਂ ਲਈ ਇੱਕ ਖੁਸ਼ੀ ਵਾਲੀ ਗੱਲ ਹੈ। ਭਾਰਤ ਦੇ ਕੋਨੇ-ਕੋਨੇ 'ਤੇ ਸ਼ਰਾਬ ਦਾ ਸੇਵਨ ਕੀਤੀ ਜਾਂਦਾ ਹੈ। ਸਾਰੇ ਦੁਕਾਨਦਾਰਾਂ ਅਤੇ ਪੀਣ ਵਾਲਿਆਂ ਨੂੰ ਤਾਂ ਸਭ ਤੋਂ ਜਿਆਦਾ ਇਸ ਨੀਤੀ ਦਾ ਲਾਭ ਮਿਲੇਗਾ। ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਵਿੱਚ ਨਵੀਂ ਸ਼ਰਾਬ ਨੀਤੀ ਲਾਗੂ ਹੋ ਗਈ ਹੈ। ਚੰਦਰਬਾਬੂ ਨਾਇਡੂ ਦੀ ਸਰਕਾਰ ਨੇ ਕਿਹਾ ਕਿ ਸ਼ਰਾਬ ਨੀਤੀ ਤਹਿਤ 180 ਮਿਲੀਲੀਟਰ ਦੀ ਬੋਤਲ ਸਿਰਫ਼ 99 ਰੁਪਏ ਵਿੱਚ ਵੇਚੀ ਜਾਵੇਗੀ। ਦੱਸ ਦਈਏ ਕਿ ਲਾਟਰੀ 'ਚ ਜਿੱਤਣ ਵਾਲੇ ਸ਼ਰਾਬ ਦੇ ਦੁਕਾਨਦਾਰਾਂ ਨੇ ਵਿਕਰੀ ਸ਼ੁਰੂ ਕਰ ਦਿੱਤੀ ਹੈ।
ਖਪਤਕਾਰ ਸਸਤੇ ਰੇਟਾਂ 'ਤੇ ਖਰੀਦ ਸਕਣਗੇ ਸ਼ਰਾਬ
ਨਵੀਂ ਸ਼ਰਾਬ ਨੀਤੀ ਤਹਿਤ ਆਂਧਰਾ ਪ੍ਰਦੇਸ਼ ਦੇ ਖਪਤਕਾਰ ਸਸਤੇ ਰੇਟਾਂ 'ਤੇ ਸ਼ਰਾਬ ਖਰੀਦ ਸਕਣਗੇ। ਰਾਜ ਮੰਤਰੀ ਮੰਡਲ ਵੱਲੋਂ 18 ਸਤੰਬਰ ਨੂੰ ਮਨਜ਼ੂਰੀ ਦਿੱਤੀ ਗਈ ਇਸ ਨੀਤੀ ਤਹਿਤ ਕਿਸੇ ਵੀ ਬ੍ਰਾਂਡ ਦੀ 180 ਮਿਲੀਲੀਟਰ ਸ਼ਰਾਬ 99 ਰੁਪਏ ਵਿੱਚ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਜ ਸਰਕਾਰ ਨੂੰ ਇਸ ਕਦਮ ਤੋਂ 5,500 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਉਮੀਦ ਹੈ।