ਪੰਜਾਬ ਦੇ ਸ਼ਰਧਾਲੂਆਂ ਨਾਲ ਵਾਪਰਣ ਲੱਗਾ ਸੀ ਵੱਡਾ ਭਾਣਾ, ਰੱਬ ਨੇ ਹੀ ਰੱਖ ਲੈ.... (amarnath yatra punjab 10 pilgrims injured) ਹੈਦਰਾਬਾਦ ਡੈਸਕ: ਬਾਬਾ ਬਰਫ਼ਾਨੀ ਦੀ ਯਾਤਰਾ ਸ਼ੁਰੂ ਹੁੰਦੇ ਹੀ ਸ਼ਰਧਾਲੂਆਂ ਵੱਲੋਂ ਅਮਰਨਾਥ ਦੀ ਯਾਤਰਾ ਲਈ ਚਾਲੇ ਪਾ ਦਿੱਤੇ ਜਾਂਦੇ ਹਨ। ਪੰਜਾਬ ਦੇ ਲੁਧਿਆਣਾ ਅਤੇ ਹੁਸ਼ਿਆਪੁਰ ਤੋਂ ਹੀ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਨਾਲ ਵੱਡਾ ਹਾਦਸਾ ਵਾਪਰਦੇ-ਵਾਪਰਦੇ ਰਹਿ ਗਿਆ। ਦਸ ਦਈਏ ਕਿ ਅਮਰਨਾਥ ਯਾਤਰੀਆਂ ਦੀ ਬੱਸ ਦੇ ਬ੍ਰੇਕ ਫੇਲ੍ਹ ਹੋਣ ਦੀ ਖਬਰ ਹੈ।
ਵੀਡੀਓ ਆਈ ਸਾਹਮਣੇ: ਦੱਸਿਆ ਜਾ ਰਿਹਾ ਕਿ ਬੱਸ ਅਮਰਨਾਥ ਯਾਤਰਾ ਤੋਂ ਪੰਜਾਬ ਦੇ ਹੁਸ਼ਿਆਰਪੁਰ ਜਾ ਰਹੀ ਸੀ ਜਿਸ ਦੀ ਬ੍ਰੇਕ ਫੇਲ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੱਸ 'ਚ 40 ਦੇ ਕਰੀਬ ਸ਼ਰਧਾਲੂ ਸਵਾਰ ਸਨ, ਜੋ ਹੁਸ਼ਿਆਰਪੁਰ ਪਰਤ ਰਹੇ ਸਨ।
ਸ਼ਰਧਾਲੂ ਹੋਏ ਜ਼ਮਖੀ:ਕਾਬਲੇਜ਼ਿਕਰ ਹੈ ਕਿ ਜਦੋਂ ਬੱਸ ਬਨਿਹਾਲ ਨੇੜੇ ਨਚਲਾਣਾ ਪਹੁੰਚੀ ਤਾਂ ਅਚਾਨਕ ਬ੍ਰੇਕ ਫੇਲ ਹੋ ਗਈ। ਜਿਵੇਂ ਹੀ ਡਰਾਈਵਰ ਨੇ ਯਾਤਰੀਆਂ ਨੂੰ ਦੱਸਿਆ ਕਿ ਬੱਸ ਦੇ ਬ੍ਰੇਕ ਫੇਲ ਹੋ ਗਏ ਹਨ ਤਾਂ ਉਨ੍ਹਾਂ ਨੇ ਚੱਲਦੀ ਬੱਸ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।ਇਸ ਮੌਕੇ ਤਿੰਨ ਔਰਤਾਂ ਅਤੇ ਇਕ ਬੱਚੇ ਸਮੇਤ ਘੱਟੋ-ਘੱਟ 10 ਸ਼ਰਧਾਲੂ ਜ਼ਖਮੀ ਹੋ ਗਏ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਭਾਰਤੀ ਫੌਜ ਅਤੇ ਪੁਲਿਸ ਨੇ ਐੱਨ.ਐਚ.44 'ਤੇ ਦੁਰਘਟਨਾ ਨੂੰ ਰੋਕਿਆ ਅਤੇ ਅਮਰਨਾਥ ਯਾਤਰੀਆਂ ਦੀ ਬੱਸ ਨੂੰ ਖੱਡ 'ਚ ਡਿੱਗਣ ਤੋਂ ਬਚਾਇਆ ਗਿਆ।
ਵੱਡਾ ਹਾਦਸਾ ਟਲਿਆ:ਗੌਰਤਲਬ ਹੈ ਕਿ ਘਟਨਾ ਸਮੇਂ ਬੱਸ 'ਚ ਕਰੀਬ 45 ਲੋਕ ਸਵਾਰ ਸਨ, ਖੁਸ਼ਕਿਸਮਤੀ ਨਾਲ ਉਹ ਜ਼ਖਮੀ ਨਹੀਂ ਹੋਏ। ਇਹ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ, ਡਰਾਈਵਰ ਅਤੇ ਸੁਰੱਖਿਆ ਬਲਾਂ ਦੀ ਸਿਆਣਪ ਸਦਕਾ ਵੱਡਾ ਹਾਦਸਾ ਹੋਣੋਂ ਟਲ ਗਿਆ। ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਿਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਜਿਸ 'ਚ ਬਰੇਕ ਫੇਲ ਹੋਣ ਦੀ ਸੂਚਨਾ ਮਿਲਣ 'ਤੇ ਸਵਾਰੀਆਂ ਬੱਸ ਤੋਂ ਛਾਲ ਮਾਰਦੀਆਂ ਨਜ਼ਰ ਆ ਰਹੀਆਂ ਹਨ।