ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਆਮ ਆਦਮੀ ਪਾਰਟੀ (ਆਪ) ਨੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਨੇ ਵੀਰਵਾਰ ਨੂੰ ਆਪਣੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਮੀਟਿੰਗ ਬੁਲਾਈ ਸੀ ਜੋ ਕਿ ਖਤਮ ਹੋ ਗਈ ਹੈ। ਇਹ ਮੀਟਿੰਗ ਤਕਰੀਬਨ ਇੱਕ ਘੰਟੇ ਤੱਕ ਚੱਲੀ। ਇਸ ਵਿੱਚ ਬਾਹਰੀ ਆਗੂਆਂ ਨੂੰ ਉਮੀਦਵਾਰ ਵਜੋਂ ਥਾਂ ਮਿਲੀ ਹੈ। ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਵਿੱਚ ਕਾਂਗਰਸ ਅਤੇ ਭਾਜਪਾ ਛੱਡਣ ਵਾਲੇ ਨਾਵਾਂ ਨੂੰ ਪਹਿਲ ਦਿੱਤੀ ਹੈ। 11 'ਚੋਂ 6 ਸੀਟਾਂ 'ਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਅਨਿਲ ਝਾਅ, ਬੀਬੀ ਤਿਆਗੀ ਅਤੇ ਬ੍ਰਹਮ ਸਿੰਘ ਤੰਵਰ ਕੁਝ ਦਿਨ ਪਹਿਲਾਂ ਭਾਜਪਾ ਤੋਂ 'ਆਪ' 'ਚ ਸ਼ਾਮਲ ਹੋਏ ਸਨ।
ਪਹਿਲੀ ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਮ
1. ਬ੍ਰਹਮਾ ਸਿੰਘ ਤੰਵਰ ਛਤਰਪੁਰ ਤੋਂ ਚੋਣ ਲੜਨਗੇ।
2. ਅਨਿਲ ਝਾਅ ਕਿਰਾੜੀ ਤੋਂ 'ਆਪ' ਦੇ ਉਮੀਦਵਾਰ ਹੋਣਗੇ
3. ਦੀਪਕ ਸਿੰਗਲਾ ਵਿਸ਼ਵਾਸ ਨਗਰ ਤੋਂ ਚੋਣ ਲੜਨਗੇ।
4. ਸਰਿਤਾ ਸਿੰਘ ਰੋਹਤਾਸ ਨਗਰ ਤੋਂ 'ਆਪ' ਦੀ ਉਮੀਦਵਾਰ ਹੋਵੇਗੀ
5. ਬੀਬੀ ਤਿਆਗੀ ਲਕਸ਼ਮੀ ਨਗਰ ਤੋਂ 'ਆਪ' ਉਮੀਦਵਾਰ ਹੋਣਗੇ
6. ਰਾਮ ਸਿੰਘ ਨੇਤਾ ਜੀ ਬਦਰਪੁਰ ਤੋਂ ਉਮੀਦਵਾਰ ਹੋਣਗੇ।
7. ਜ਼ੁਬੈਰ ਚੌਧਰੀ ਸੀਲਮਪੁਰ ਤੋਂ 'ਆਪ' ਦੇ ਉਮੀਦਵਾਰ ਹੋਣਗੇ।
8. ਵੀਰ ਸਿੰਘ ਧੀਂਗਾਨ ਸੀਮਾਪੁਰੀ ਤੋਂ ਚੋਣ ਲੜਨਗੇ।
9. ਗੌਰਵ ਸ਼ਰਮਾ ਘੋਂਡਾ ਤੋਂ ਚੋਣ ਲੜਨਗੇ।
10. ਮਨੋਜ ਤਿਆਗੀ ਕਰਾਵਲ ਨਗਰ ਤੋਂ 'ਆਪ' ਉਮੀਦਵਾਰ ਹੋਣਗੇ।
11. ਸੋਮੇਸ਼ ਸ਼ੌਕੀਨ ਮਟਿਆਲਾ ਤੋਂ 'ਆਪ' ਉਮੀਦਵਾਰ ਹੋਣਗੇ।
ਸਿਆਸੀ ਮਾਮਲਿਆਂ ਦੀ ਕਮੇਟੀ
ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਦੁਪਹਿਰ 12 ਵਜੇ ਤੋਂ ਬਾਅਦ ਸ਼ੁਰੂ ਹੋਈ। ਇਸ ਮੀਟਿੰਗ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਅੱਜ ਭਾਜਪਾ ਕਰੇਗੀ ਅਰਵਿੰਦ ਕੇਜਰੀਵਾਲ ਦੇ ਸ਼ੀਸ਼ ਮਹਿਲ ਦਾ ਘਿਰਾਓ, 'ਕਰੋੜਾਂ ਦੀ ਸਜਾਵਟ 'ਤੇ ਉੱਠਣਗੇ ਸਵਾਲ
PM ਮੋਦੀ ਨੂੰ ਮਿਲਿਆ ਡੋਮਿਨਿਕਾ ਦਾ ਸਰਵਉੱਚ ਸਨਮਾਨ, ਕੋਰੋਨਾ ਦੌਰਾਨ ਕੀਤੀ ਸੀ ਮਦਦ
ਭਾਰਤ ਵਿੱਚ ਸਿੱਖਿਆ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ P.hD ਦੇ ਵਿਦਿਆਰਥੀ
ਉਮੀਦਵਾਰਾਂ ਦੇ ਨਾਮ ਜਾਰੀ
ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਹਰ ਚੋਣ ਵਿੱਚ ਉਮੀਦਵਾਰਾਂ ਦੇ ਨਾਮ ਜਾਰੀ ਕਰਨ ਵਿੱਚ ਸਭ ਤੋਂ ਅੱਗੇ ਰਹੀ ਹੈ ਤਾਂ ਜੋ ਉਹ ਆਪਣੇ ਇਲਾਕੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਸਕੇ। ਥੋੜ੍ਹਾ ਸਮਾਂ ਪਹਿਲਾਂ ਹੀ ਕਾਂਗਰਸ ਅਤੇ ਭਾਜਪਾ ਦੇ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੋਪਾਲ ਰਾਏ ਨੇ ਪੀਏਸੀ ਦੀ ਮੀਟਿੰਗ ਬੁਲਾਏ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮੀਟਿੰਗ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਹੋਵੇਗੀ।