ਪੰਜਾਬ

punjab

ETV Bharat / bharat

ਨੈਨੀਤਾਲ ਦਾ ਅਨੌਖਾ ਸਕੂਲ ਜਿਸ ਵਿੱਚ ਪੜ੍ਹਦਾ ਹੈ ਸਿਰਫ਼ ਇੱਕ ਵਿਦਿਆਰਥੀ, ਪੜਾਉਣ ਲਈ ਦੋ ਅਧਿਆਪਕ

Only One Student Studies In Ghughukham Primary School In Nainital: ਕੇਂਦਰ ਸਰਕਾਰ ਨਵੀਂ ਸਿੱਖਿਆ ਨੀਤੀ ਰਾਹੀਂ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਬੁਨਿਆਦੀ ਤਬਦੀਲੀਆਂ ਲਿਆਉਣਾ ਚਾਹੁੰਦੀ ਹੈ। ਸੂਬਾ ਸਰਕਾਰ ਵੀ ਹਰ ਰੋਜ਼ ਸਿੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ। ਪਰ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਇੱਕ ਅਜਿਹਾ ਸਕੂਲ ਹੈ, ਜਿੱਥੇ ਇਸ ਸਮੇਂ ਸਿਰਫ਼ ਇੱਕ ਵਿਦਿਆਰਥੀ ਹੀ ਪੜ੍ਹਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਦਿਆਰਥੀ ਨੂੰ ਪੜ੍ਹਾਉਣ ਲਈ ਦੋ ਅਧਿਆਪਕ ਤਾਇਨਾਤ ਹਨ। 31 ਮਾਰਚ ਤੋਂ ਬਾਅਦ ਜਦੋਂ ਇਹ ਇਕਲੌਤਾ ਵਿਦਿਆਰਥੀ 6ਵੀਂ ਜਮਾਤ ਵਿੱਚ ਜਾਵੇਗਾ ਤਾਂ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ੀਰੋ ਹੋ ਜਾਵੇਗੀ।

Ghughukham Primary School
Ghughukham Primary School

By ETV Bharat Punjabi Team

Published : Mar 15, 2024, 2:22 PM IST

Updated : Mar 15, 2024, 3:20 PM IST

ਨੈਨੀਤਾਲ:ਭਾਵੇਂ ਸੂਬੇ ਵਿੱਚ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਦੇ ਦਾਅਵੇ ਕਰ ਰਹੀ ਹੈ ਪਰ ਜੇਕਰ ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਤਾਂ ਸਰਕਾਰ ਦੇ ਇਹ ਦਾਅਵੇ ਕੁਝ ਹੋਰ ਹੀ ਹਕੀਕਤ ਬਿਆਨ ਕਰ ਰਹੇ ਹਨ। ਨੈਨੀਤਾਲ ਦੇ ਘੱਗੂਖਾਮ ਦੇ ਪ੍ਰਾਇਮਰੀ ਸਕੂਲ ਵਿੱਚ ਸਿਰਫ਼ ਇੱਕ ਵਿਦਿਆਰਥੀ ਬਚਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਿਰਮਲ ਆਰੀਆ ਨਾਂ ਦੇ ਇਸ ਇਕਲੌਤੇ ਵਿਦਿਆਰਥੀ ਨੂੰ ਪੜ੍ਹਾਉਣ ਲਈ ਦੋ ਅਧਿਆਪਕ ਨਿਯੁਕਤ ਕੀਤੇ ਗਏ ਹਨ।

ਸਕੂਲ ਵਿੱਚ ਸਿਰਫ਼ 1 ਵਿਦਿਆਰਥੀ ਪੜ੍ਹਦਾ ਹੈ:ਇਸ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਜਮਾਤ ਦਾ ਸਿਰਫ਼ ਇੱਕ ਵਿਦਿਆਰਥੀ ਪੜ੍ਹਦਾ ਹੈ। ਨਿਰਮਲ ਨਾਮ ਦਾ ਇਹ ਵਿਦਿਆਰਥੀ ਅਗਲੇ ਮਹੀਨੇ ਤੋਂ ਛੇਵੀਂ ਜਮਾਤ ਵਿੱਚ ਪੜ੍ਹੇਗਾ। ਅਜਿਹੇ 'ਚ ਜੇਕਰ ਬੱਚੇ ਇੱਥੇ ਦਾਖਲਾ ਨਹੀਂ ਲੈਂਦੇ ਤਾਂ ਅਗਲੇ ਮਹੀਨੇ ਤੋਂ ਇਸ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਜ਼ੀਰੋ ਹੋ ਜਾਵੇਗੀ। ਦੱਸ ਦਈਏ ਕਿ ਨੈਨੀਤਾਲ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਘੱਗੂਖਾਮ ਵਿੱਚ ਪਿਛਲੇ ਸਾਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ।

ਇਸ ਤਰ੍ਹਾਂ ਘਟੀ ਵਿਦਿਆਰਥੀਆਂ ਦੀ ਗਿਣਤੀ: ਘੱਗੂਖਾਮ ਪ੍ਰਾਇਮਰੀ ਸਕੂਲ ਵਿੱਚ ਸੈਸ਼ਨ 2019-2020 ਵਿੱਚ ਵਿਦਿਆਰਥੀਆਂ ਦੀ ਗਿਣਤੀ 15 ਸੀ। 2020-21 ਵਿੱਚ ਇਹ ਗਿਣਤੀ ਘੱਟ ਕੇ 14 ਹੋ ਗਈ। 2022-23 ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੱ ਕੇ ਸਿਰਫ਼ 4 ਰਹਿ ਗਈ। ਹੁਣ 2024 ਵਿੱਚ ਇਹ ਗਿਣਤੀ ਘੱਟ ਕੇ ਸਿਰਫ਼ 1 ਰਹਿ ਗਈ ਹੈ। 31 ਮਾਰਚ 2024 ਨੂੰ ਪੰਜਵੀਂ ਜਮਾਤ ਵਿੱਚ ਪੜ੍ਹਦੇ ਨਿਰਮਲ ਆਰੀਆ ਵੀ ਕਿਸੇ ਹੋਰ ਸਕੂਲ ਜਾਵੇਗਾ। ਇਸ ਤੋਂ ਬਾਅਦ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ੀਰੋ ਰਹਿ ਜਾਵੇਗੀ।

1 ਵਿਦਿਆਰਥੀ ਨੂੰ ਪੜ੍ਹਾਉਣ ਲਈ 2 ਅਧਿਆਪਕ:ਸਕੂਲ 'ਚ ਵਿਦਿਆਰਥੀਆਂ ਦੀ ਘਟਦੀ ਗਿਣਤੀ ਨੂੰ ਦੇਖਦਿਆਂ ਸਥਾਨਕ ਲੋਕਾਂ ਦੇ ਨਾਲ-ਨਾਲ ਅਧਿਆਪਕ ਵੀ ਚਿੰਤਤ ਨਜ਼ਰ ਆ ਰਹੇ ਹਨ। ਅਧਿਆਪਕਾਂ ਸ਼ਬਾਨਾ ਸਿੱਦੀਕੀ ਦਾ ਕਹਿਣਾ ਹੈ ਕਿ ਮਾਪੇ ਖੁਦ ਹੀ ਆਪਣੇ ਬੱਚਿਆਂ ਦੇ ਨਾਮ ਕੱਟਵਾ ਕੇ ਸ਼ਹਿਰ ਵਿੱਚ ਸਥਿਤ ਪ੍ਰਾਈਵੇਟ ਸਕੂਲਾਂ ਵਿੱਚ ਭੇਜ ਰਹੇ ਹਨ। ਜਿਹੜੇ ਲੋਕ ਬਾਹਰ ਜਾਂ ਨੈਨੀਤਾਲ ਵਿੱਚ ਕੰਮ ਕਰਦੇ ਹਨ, ਉਹ ਉੱਥੇ ਜਾ ਕੇ ਕਮਰੇ ਲੈ ਰਹੇ ਹਨ ਜਾਂ ਘਰ ਬਣਾ ਰਹੇ ਹਨ ਅਤੇ ਉੱਥੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਅਸੀਂ ਇਲਾਕੇ ਵਿੱਚ ਰਹਿੰਦੇ ਪਰਿਵਾਰਾਂ ਨੂੰ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਲਗਾਤਾਰ ਮਨਾ ਰਹੇ ਹਾਂ। ਇਸ ਦੇ ਬਾਵਜੂਦ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ। ਜੇਕਰ 31 ਮਾਰਚ ਤੋਂ ਬਾਅਦ ਕੋਈ ਦਾਖਲਾ ਨਹੀਂ ਹੁੰਦਾ ਤਾਂ ਇਹ ਗਿਣਤੀ ਜ਼ੀਰੋ ਹੋ ਜਾਵੇਗੀ।

ਇਕ ਮਹੀਨੇ ਬਾਅਦ ਸਕੂਲ 'ਚ ਜ਼ੀਰੋ ਵਿਦਿਆਰਥੀ ਹੋਣਗੇ : 12 ਸਾਲਾਂ ਤੋਂ ਸਕੂਲ 'ਚ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਯਸ਼ੋਦਾ ਰਾਵਤ ਦਾ ਕਹਿਣਾ ਹੈ ਕਿ ਹਰ ਸਾਲ ਵਿਦਿਆਰਥੀਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਨੈਨੀਤਾਲ ਦੇ ਪ੍ਰਾਈਵੇਟ ਸਕੂਲਾਂ ਵਿੱਚ ਭੇਜ ਰਹੇ ਹਨ। ਜਦੋਂ ਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੋਕ ਆਪਣੀ ਜ਼ਮੀਨ ਵੇਚ ਕੇ ਇੱਥੋਂ ਚਲੇ ਗਏ ਹਨ। ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਵੀ ਬਾਹਰ ਕੱਢ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਰੁਜ਼ਗਾਰ ਨਹੀਂ ਹੈ। ਲੋਕ ਇੱਥੋਂ ਹਿਜਰਤ ਕਰ ਰਹੇ ਹਨ। ਪਿੰਡ ਵਾਸੀ ਚੋਣਾਂ ਅਤੇ ਪੂਜਾ-ਪਾਠ ਵੇਲੇ ਹੀ ਪਿੰਡ ਆਉਂਦੇ ਹਨ।

Last Updated : Mar 15, 2024, 3:20 PM IST

ABOUT THE AUTHOR

...view details