ਰੋਹਤਾਸ/ਬਿਹਾਰ: ਬਿਹਾਰ ਦੇ ਰੋਹਤਾਸ ਜ਼ਿਲੇ 'ਚ ਇਕ ਵੱਡਾ ਹਾਦਸਾ ਟਲ ਗਿਆ ਅਤੇ 35 ਲੋਕ ਮੌਤ ਦੇ ਚੁੰਗਲ 'ਚੋਂ ਭੱਜਣ 'ਚ ਕਾਮਯਾਬ ਰਹੇ। ਦਰਅਸਲ ਜ਼ਿਲੇ ਦੇ ਅਮਝੋਰ ਇਲਾਕੇ 'ਚ ਕੈਮੂਰ ਪਹਾੜੀ ਤੋਂ ਨਿਕਲਣ ਵਾਲਾ ਕਸ਼ਿਸ਼ ਵਾਟਰ ਫਾਲ (ਪਹਾੜੀ ਚੋਂ ਨਿੱਕਲਣ ਵਾਲਾ ਝਰਨਾ) ਅਚਾਨਕ ਤੇਜ਼ ਹੋ ਗਿਆ। ਕੁਝ ਹੀ ਦੇਰ 'ਚ ਪਾਣੀ ਬਹੁਤ ਤੇਜ਼ ਰਫ਼ਤਾਰ ਨਾਲ ਵਗਣ ਲੱਗਾ ਅਤੇ 35 ਸੈਲਾਨੀ ਇਸ 'ਚ ਫਸ ਗਏ, ਜਿਨ੍ਹਾਂ ਸਾਰਿਆਂ ਨੇ ਅਥਾਹ ਹਿੰਮਤ ਦਿਖਾਈ ਅਤੇ ਇਕ-ਦੂਜੇ ਦਾ ਹੱਥ ਫੜ ਕੇ ਇਸ ਮੁਸ਼ਕਿਲ ਸਥਿਤੀ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਰਹੇ।
ਖੂਬਸੂਰਤ ਝਰਨੇ ਦਾ ਭਿਆਨਕ ਰੂਪ: ਰੋਹਤਾਸ ਜ਼ਿਲ੍ਹੇ ਦੇ ਅਮਝੋਰ ਖੇਤਰ ਦਾ ਕਸ਼ਿਸ਼ ਝਰਨਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਉੱਚੀਆਂ ਪਹਾੜੀਆਂ ਤੋਂ ਡਿੱਗਦੇ ਪਾਣੀ ਦੀ ਲਗਾਤਾਰ ਧਾਰਾ ਅਚਾਨਕ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਬੁੱਧਵਾਰ ਨੂੰ ਵੀ ਕਸ਼ਿਸ਼ ਦੀ ਇਸੇ ਖੂਬਸੂਰਤੀ ਨੂੰ ਦੇਖਣ ਲਈ 35 ਸੈਲਾਨੀ ਪਹੁੰਚੇ ਸਨ ਪਰ ਤੇਜ਼ ਮੀਂਹ ਕਾਰਨ ਖੂਬਸੂਰਤ ਕਸ਼ਿਸ਼ ਝਰਨੇ ਨੇ ਹਿੰਸਕ ਰੂਪ ਧਾਰਨ ਕਰ ਲਿਆ ਅਤੇ ਪਾਣੀ ਦੀ ਰਫਤਾਰ ਜ਼ਬਰਦਸਤ ਹੋ ਗਈ।