ਨਿਜੀ ਹਸਪਤਾਲ ’ਚ ਹੰਗਾਮਾ, ਡਾਕਟਰਾਂ ’ਤੇ ਲੱਗੇ ਇਲਜ਼ਾਮ - ਦੂਰਬੀਰ ਰਾਹੀਂ ਆਪਰੇਸ਼ਨ
🎬 Watch Now: Feature Video
ਪਟਿਆਲਾ: ਜ਼ਿਲ੍ਹੇ ਦੇ ਇੱਕ ਨਿਜੀ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਮਹਿਲਾ ਦੀ ਆਪਰੇਸ਼ਨ ਦੌਰਾਨ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਮਾਤਾ ਸੀ ਦੇ ਢਿੱਡ ਵਿੱਚ ਪੀੜ ਹੋਣ ਉਪਰੰਤ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਹਨਾਂ ਦੇ ਪੱਥਰੀ ਹੋਣ ਕਰਨ ਦੂਰਬੀਰ ਰਾਹੀਂ ਆਪਰੇਸ਼ਨ ਕਰਨ ਲਈ ਕਿਹਾ ਸੀ। ਪੀੜਤ ਪਰਿਵਾਰ ਨੇ ਕਿਹਾ ਕਿ ਦੁੂਰਬੀਨ ਨਾਲ ਆਪਰੇਸ਼ਨ ਕਰਨ ਦੌਰਾਨ ਡਾਕਟਰਾਂ ਤੋਂ ਗਲਤੀ ਹੋ ਗਈ ਤੇ ਉਹਨਾਂ ਨੇ ਚੀਰਾ ਲਵਾ ਆਪਰੇਸ਼ਨ ਕਰ ਦਿੱਤਾ, ਜਿਸ ਤੋਂ ਮਗਰੋਂ ਥੋੜ੍ਹੀ ਦੇਰ ਬਾਅਦ ਮਾਤਾ ਦੀ ਮੌਤ ਗਈ ਹੈ। ਉਧਰ ਪੁਲਿਸ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
Last Updated : Feb 3, 2023, 8:20 PM IST