ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨ ਤੋਂ ਨਾਖੁਸ਼ ਅਪ੍ਰੇਟਰ, ਲਗਾਏ ਵੱਡੇ ਇਲਜ਼ਾਮ - ਨਾਖੁਸ਼ ਟਰੱਕ ਯੂਨੀਅਨ
🎬 Watch Now: Feature Video
ਬਰਨਾਲਾ: ਟਰੱਕ ਯੂਨੀਅਨ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਖ਼ਿਲਾਫ਼ ਨਰਾਜ਼ਗੀ ਪਾਈ ਜਾ ਰਹੀ ਹੈ। ਟਰੱਕ ਅਪਰੇਟਰਾਂ (Truck operators) ਦਾ ਕਹਿਣਾ ਹੈ ਕਿ ਪੰਜਾਬ ਸਰਕਾਰ (Government of Punjab) ਵੱਲੋਂ ਉਨ੍ਹਾਂ ਦੀ ਮਰਜੀ ਦੇ ਖ਼ਿਲਾਫ਼ ਉਨ੍ਹਾਂ ‘ਤੇ ਪ੍ਰਧਾਨ ਲਗਾਇਆ ਜਾ ਰਿਹਾ ਹੈ। ਜਿਸ ਨਾਲ ਉਹ ਸਹਿਮਤ ਨਹੀਂ ਹਨ। ਇਸ ਮੌਕੇ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਉਹ ਕਿਸੇ ਬਾਹਰੀ ਵਿਅਕਤੀ ਨੂੰ ਆਪਣਾ ਪ੍ਰਧਾਨ ਨਹੀਂ ਲਗਾਉਣ ਚਾਹੁੰਦੇ, ਉਨ੍ਹਾਂ ਕਿਹਾ ਕਿ ਸਾਡਾ ਪ੍ਰਧਾਨ ਸਾਡੇ ਵਿੱਚੋਂ ਹੀ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਫੈਸਲਾ ਦੇ ਵਿਰੋਧ ਕਰਦਿਆ ਟਰੱਕ ਯੂਨੀਅਨ ਦੇ ਪ੍ਰਧਾਨ (President of the Truck Union) ਲਈ ਚੋਣਾਂ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ (Aam Aadmi Party) ‘ਤੇ ਕਾਂਗਰਸ ਅਤੇ ਅਕਾਲੀ ਦਲ ਵਾਂਗ ਲੁੱਟਣ ਦੇ ਇਲਜ਼ਾਮ ਲਗਾਏ ਹਨ।
Last Updated : Feb 3, 2023, 8:21 PM IST