thumbnail

ਵਾਟਰ ਰਿਸੋਰਸਜ਼ ਦਾ ਡੈਲੀਗੇਸ਼ਨ ਪਾਕਿਸਤਾਨ ਦੌਰੇ ਤੋਂ ਪਰਤਿਆ ਭਾਰਤ

By

Published : Mar 5, 2022, 4:17 PM IST

Updated : Feb 3, 2023, 8:18 PM IST

ਅੰਮ੍ਰਿਤਸਰ: ਭਾਰਤ ਸਰਕਾਰ ਵਾਟਰ ਰਿਸੋਰਸਜ਼ ਦਾ ਡੈਲੀਗੇਸ਼ਨ ਪਾਕਿਸਤਾਨ ਦੌਰੇ ਤੋਂ ਭਾਰਤ ਵਾਪਸ ਆ ਗਿਆ ਹੈ। ਦੱਸ ਦਈਏ ਕਿ ਇਹ ਡੈਲੀਗੇਸ਼ਨ 28 ਫਰਵਰੀ ਨੂੰ ਅਟਾਰੀ ਵਾਹਘਾ ਬਾਰਡਰ ਤੋਂ ਹੁੰਦਾ ਹੋਇਆ ਪਾਕਿਸਤਾਨ ’ਚ ਸਲਾਨਾ ਮੀਟਿੰਗ ਚ ਹਿੱਸਾ ਲੈਣ ਦੇ ਲਈ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਟਾਰੀ ਵਾਹਗਾ ਸਰਹੱਦ ’ਤੇ ਤੈਨਾਤ ਪ੍ਰੋਟੋਕੋਲ ਅਧਿਕਾਰੀ ਅਰੁਣ ਕੁਮਾਰ ਨੇ ਦੱਸਿਆ ਕਿ ਇਹ ਡੈਲੀਗੇਸ਼ਨ ਹਰ ਸਾਲ ਪਾਕਿਸਤਾਨ ਦੇ ਨਾਲ ਪਾਣੀਆਂ ਦੇ ਮੁੱਦਿਆਂ ’ਤੇ ਗੱਲਬਾਤ ਕਰਦਾ ਹੈ। ਜੋ ਕਿ ਭਾਰਤ ਤੋਂ 28 ਫਰਵਰੀ ਨੂੰ ਪਾਕਿਸਤਾਨ ਗਿਆ ਸੀ। ਜਿਸ ਦੀ ਕਸਟਮ ਇਮੀਗ੍ਰੇਸ਼ਨ ਤੋਂ ਬਾਅਦ ਕਮਿਸ਼ਨ ਨੇ ਪੁਲਿਸ ਵੱਲੋਂ ਗੱਡੀਆਂ ਵਿੱਚ ਬਿਠਾ ਕੇ ਦਿੱਲੀ ਲਈ ਰਵਾਨਾ ਕੀਤਾ ਗਿਆ ਹੈ। ਇਹ 10 ਮੈਂਬਰੀ ਡੈਲੀਗੇਸ਼ਨ 28 ਫਰਵਰੀ ਨੂੰ ਭਾਰਤ ਤੋਂ ਪਾਕਿਸਤਾਨ ਗਿਆ ਸੀ ਜੋ ਕਿ ਅਟਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚਿਆ ਹੈ।
Last Updated : Feb 3, 2023, 8:18 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.