ਦੋ ਨੌਜਵਾਨਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਗਾਈ ਅੱਗ - ਪੈਟਰੋਲ ਛਿੜਕ ਕੇ ਘਰ ਨੂੰ ਅੱਗ ਲਗਾ ਦਿੰਦੇ ਹਨ
🎬 Watch Now: Feature Video
ਜਲੰਧਰ: ਅਣਪਛਾਤੇ ਕ੍ਰਿਮੀਨਲ ਲੋਕਾਂ ਲੋਕਾਂ ਦੀ ਗੱਡੀ ਚੋਰੀ ਕਰਨਾ ਗੱਡੀ ਦੇ ਟਾਇਰ ਗੱਡੀ ਦੇ ਅੰਦਰੋਂ ਸਾਮਾਨ ਕੱਢ ਕੇ ਲੈ ਜਾਣਾ ਵਰਗੇ ਅਪਰਾਧ ਤਾਂ ਆਮ ਦੇਖੇ ਜਾਂਦੇ ਹਨ। ਪਰ ਜਲੰਧਰ ਵਿਖੇ ਅੱਜ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਕੋਈ ਵੀ ਵਿਅਕਤੀ ਆਪਣੀ ਗੱਡੀ ਆਪਣੇ ਘਰ ਦੇ ਬਾਹਰ ਖੜ੍ਹਾਂ ਕਰਨ ਤੋਂ ਪਹਿਲਾਂ ਚਾਰ ਵਾਰ ਸੋਚੇਗਾ। ਜਲੰਧਰ ਦੇ ਖੁਰਲਾ ਕਿੰਗਰਾ ਇਲਾਕੇ ਵਿੱਚ ਇਕ ਇਨੋਵਾ ਕਾਰ ਘਰ ਦੇ ਬਾਹਰ ਖੜ੍ਹੀ ਸੀ ਅਚਾਨਕ ਦੋ ਨੌਜਵਾਨ ਹੈਲਮੇਟ ਪਾ ਕੇ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਕਾਰ ਉਪਰ ਪੈਟਰੋਲ ਛਿੜਕ ਕੇ ਘਰ ਨੂੰ ਅੱਗ ਲਗਾ ਦਿੰਦੇ ਹਨ। ਇਸ ਘਟਨਾ ਦਾ ਪਤਾ ਕਾਰ ਦੇ ਮਾਲਕ ਪ੍ਰਸ਼ਾਂਤ ਨੂੰ ਉਦੋਂ ਲੱਗਿਆ ਜਦੋਂ ਉਸ ਨੂੰ ਬਾਹਰੋਂ ਆ ਕੇ ਕਿਸੇ ਨੇ ਦੱਸਿਆ ਕਿ ਉਸ ਦੀ ਕਾਰ ਨੂੰ ਅੱਗ ਲੱਗੀ ਹੋਈ ਹੈ।
Last Updated : Feb 3, 2023, 8:22 PM IST