ਡੇਰਾ ਸੱਚਾ ਸੌਦਾ ਸਬੰਧੀ ਅਕਾਲ ਤਖ਼ਤ ਨੂੰ ਲਿਖੀ ਚਿੱਠੀ ਬਾਰੇ ਡਾ.ਦਲਜੀਤ ਚੀਮਾ ਦੱਸਣ: ਬਰਿੰਦਰ ਢਿੱਲੋਂ - ropar latest news
🎬 Watch Now: Feature Video
ਰੋਪੜ: ਪੰਜਾਬ ਯੂਥ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਡਾ.ਦਲਜੀਤ ਸਿੰਘ ਚੀਮਾ ਦੱਸਣ ਕਿ ਉਨ੍ਹਾਂ ਵੱਲੋਂ ਡੇਰਾ ਸੱਚਾ ਸੌਦਾ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀ ਚਿੱਠੀ ਲਿਖੀ ਗਈ ਸੀ। ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਇਹ ਸਵਾਲ ਉੱਠਿਆ ਸੀ ਕਿ ਉਨ੍ਹਾਂ ਨੇ ਜੋ ਚਿੱਠੀ ਲਿਖੀ ਸੀ ਉਹ ਚਿੱਠੀ ਕੀ ਸੀ ਅੱਜ ਉਹ ਸਾਹਮਣੇ ਆ ਕੇ ਦੱਸਣ ਅਤੇ ਉਸ ਚਿੱਠੀ ਦਾ ਰਾਜ਼ ਖੋਲ੍ਹਣ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਡੇਰਾ ਸੱਚਾ ਸੌਦਾ ਵਾਲੇ ਨੂੰ ਅਕਾਲ ਤਖ਼ਤ ਵੱਲੋਂ ਮਾਫੀਨਾਮਾ ਦੇ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਹ ਮਾਫੀਨਾਮਾ ਵਾਪਸ ਲੈ ਲਿਆ ਗਿਆ ਸੀ ਪਰ ਉਸ ਸਮੇਂ ਦੌਰਾਨ ਡਾ. ਦਲਜੀਤ ਸਿੰਘ ਚੀਮਾ ਵੱਲੋਂ ਲਿਖੀ ਉਕਤ ਚਿੱਠੀ 'ਤੇ ਕਾਫ਼ੀ ਰਾਜਨੀਤੀ ਗਰਮਾਈ ਸੀ ਹੁਣ ਉਹੀ ਵਿਵਾਦ ਇੱਕ ਵਾਰ ਫੇਰ ਕਾਂਗਰਸ ਨੇ ਅਕਾਲੀ ਦਲ ਦੇ ਗਲੇ ਵਿੱਚ ਪਾ ਦਿੱਤਾ ਹੈ।