15 ਸਾਲਾਂ ਭਤੀਜੀ ਨਾਲ ਚਾਚੇ ਨੇ ਕੀਤਾ ਬਲਾਤਕਾਰ, ਪੁਲਿਸ ਅੜਿਕੇ ਮੁਲਜ਼ਮ - ਭਤੀਜੀ ਨਾਲ ਚਾਚੇ ਨੇ ਕੀਤਾ ਬਲਾਤਕਾਰ
🎬 Watch Now: Feature Video
ਗੁਰਦਾਸਪੁਰ ਵਿੱਚ ਉਸ ਸਮੇਂ ਇਨਸਾਨੀਅਤ ਸ਼ਰਮਸਾਰ ਹੋਈ ਜਦੋ ਇੱਕ ਨੌਜਵਾਨ ਵੱਲੋਂ ਆਪਣੀ ਹੀ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਜਿਸ ਦੇ ਚੱਲਦੇ ਲੜਕੀ ਪੰਜ ਮਹੀਨੇ ਦੀ ਗਰਭਵਤੀ ਹੋ ਗਈ। ਦੱਸ ਦਈਏ ਕਿ ਪੀੜਤ ਲੜਕੀ ਦੀ ਉਮਰ 15 ਸਾਲ ਹੈ ਫਿਲਹਾਲ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਨੇ ਦੱਸਿਆ ਕਿ ਥਾਣੇ ਅਧੀਨ ਪੈਂਦੇ ਇਕ ਪਿੰਡ ਦੀ ਇਕ ਲੜਕੀ ਜਿਸ ਦੀ ਉਮਰ ਤਕਰੀਬਨ 15 ਸਾਲ ਹੈ। ਉਸ ਦੇ ਨਾਲ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਥਾਣਾ ਧਾਰੀਵਾਲ ਵਿਖੇ ਇਤਲਾਹ ਦਿੱਤੀ ਕਿ ਪਿੰਡ ਦਾ ਇਕ ਨੋਜਵਾਨ ਜੋ ਰਿਸ਼ਤੇਦਾਰੀ ਵਿੱਚ ਲੜਕੀ ਦਾ ਚਾਚਾ ਲਗਦਾ ਹੈ ਨੇ ਪੀੜਤ ਲੜਕੀ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਜਿਸ ਕਾਰਨ ਲੜਕੀ ਪੰਜ ਮਹੀਨੇ ਦੀ ਗਰਭਵਤੀ ਹੋ ਗਈ। ਪੁਲਿਸ ਨੇ ਅੱਗੇ ਦੱਸਿਆ ਕਿ ਦੋਸ਼ੀ ਨੂੰ 24 ਘੰਟੇ ਤੋਂ ਪਹਿਲਾ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।