ਨੌਜਵਾਨ ਦਾ ਕਤਲ ਕਰ ਰੇਲਵੇ ਲਾਈਨਾਂ ’ਤੇ ਸੁੱਟੀ ਲਾਸ਼, ਲੋਕਾਂ ’ਚ ਸਹਿਮ - Young man killed in Jalandhar and body thrown on railway lines
🎬 Watch Now: Feature Video
ਜਲੰਧਰ: ਜ਼ਿਲ੍ਹੇ ਦੇ ਝਹੇੜੂ ਪਿੰਡ ਦੇ ਨੇੜੇ ਰੇਲਵੇ ਲਾਈਨਾਂ ’ਤੇ ਇੱਕ ਅਣਪਛਾਤੀ ਲਾਸ਼ ਮਿਲੀ ਹੈ। ਲਾਸ਼ ਮਿਲਣ ਕਾਰਨ ਆਲੇ ਦੁਆਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਜੀਆਰਪੀਐਫ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਹੇੜੂ ਪਿੰਡ ਦੇ ਨੇੜੇ ਰੇਲਵੇ ਲਾਈਨਾਂ ਦੇ ਉੱਪਰ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਤਾਂ ਸਾਫ ਲੱਗਿਆ ਕਿ ਵਿਅਕਤੀ ਦੀ ਮੌਤ ਕਿਸੇ ਟ੍ਰੇਨ ਹਾਦਸੇ ਵਿੱਚ ਨਹੀਂ ਬਲਕਿ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦਾ ਪਰਚਾ ਦਰਜ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐੱਸਐੱਚਓ ਨੇ ਦੱਸਿਆ ਕਿ ਵਿਅਕਤੀ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ ਜਿਸ ਕਰਕੇ ਉਸ ਨੂੰ ਬਹੱਤਰ ਘੰਟਿਆਂ ਲਈ ਮੋਰਚਰੀ ਵਿੱਚ ਰੱਖਿਆ ਗਿਆ ਹੈ ਅਤੇ ਜਲਦ ਹੀ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।