ਯਾਤਰਾ ’ਤੇ ਜਾ ਰਹੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ
🎬 Watch Now: Feature Video
ਤਰਨ ਤਾਰਨ: ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਚੋਧਰੀ ਵਾਲਾ ਨੌਸਹਿਰਾ ਪੰਨੂਆਂ ਦਾ ਰਹਿਣ ਵਾਲਾ ਨੌਜਵਾਨ ਅਵਤਾਰ ਸਿੰਘ ਘਰੋਂ ਪੈਦਲ ਯਾਤਰਾ ਕਰਦੇ ਹੋਏ ਚਿੰਤਪੁਰਨੀ ਮਾਤਾ ਦੇ ਜਾ ਰਿਹਾ ਸੀ। ਰਸਤੇ ਵਿੱਚ ਜਦੋਂ ਆਦਮਪੁਰ ਕੋਲ ਪਹੁੰਚੇ ਤਾਂ ਮੋਟਰ ’ਤੇ ਨਹਾਉਂਦੇ ਸਮੇਂ ਉਸ ਨੂੰ ਕਰੰਟ ਲੱਗ ਗਿਆ ਤੇ ਮੌਤ ਹੋ ਗਈ। ਚਸ਼ਮਦੀਦ ਨੇ ਦੱਸਿਆ ਕਿ ਜਦੋਂ ਨਹਾ ਕੇ ਉਹ ਤਾਰ ’ਤੇ ਕੱਪੜੇ ਸੁੱਕਣੇ ਪਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਪਰਿਵਾਰ ਲਈ ਮਦਦ ਦੀ ਅਪੀਲ ਕੀਤੀ ਹੈ।