ਨੌਜਵਾਨ ਨੇ ਪੱਖੇ ਨਾਲ ਫਾਹਾ ਲਗਾ ਕੀਤੀ ਖੁਦਕੁਸ਼ੀ - ਉਸ ਪਾਸੋਂ ਕੋਈ ਸੁਸਾਇਡ ਨੋਟ ਬਰਾਮਦ ਹੋਇਆ
🎬 Watch Now: Feature Video
ਜਲੰਧਰ: ਨਜ਼ਦੀਕੀ ਪਿੰਡ ਬੜਾ ਪਿੰਡ ਵਿਖੇ ਇਕ ਨੌਜਵਾਨ ਵੱਲੋਂ ਘਰ 'ਚ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਸੂਚਨਾ ਹੈ। ਫਿਲਹਾਲ ਨੌਜਵਾਨ ਵੱਲੋਂ ਕਿਨ੍ਹਾਂ ਕਾਰਨਾਂ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਇਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਪਾਇਆ ਅਤੇ ਨਾਂ ਹੀ ਉਸ ਪਾਸੋਂ ਕੋਈ ਸੁਸਾਇਡ ਨੋਟ ਬਰਾਮਦ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਜਗਦੀਸ਼ ਰਾਜ ਨੇ ਦੱਸਿਆ ਕਿ ਆਸ਼ਾ ਰਾਣੀ ਆਪਣੇ ਪਤੀ ਸੁਰਿੰਦਰ ਸਿੰਘ ਦੀ ਦਵਾਈ ਲੈਣ ਫਗਵਾੜਾ ਗਈ ਹੋਈ ਸੀ। ਪਿੱਛੋਂ ਉਸ ਦਾ ਪੁੱਤਰ ਜਗਤਾਰ ਜੋ ਵਿਆਹਿਆ ਹੋਇਆ ਹੈ ਘਰ ਵਿਚ ਇਕੱਲਾ ਹੀ ਸੀ।