ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਪੀਐੱਮ ਆਵਾਸ ਯੋਜਨਾ ਦਾ ਨਹੀਂ ਮਿਲ ਰਿਹਾ ਲਾਭ - MAZDOORAN NE TIKHE SANGHRSH DI DITI CHTAWNI
🎬 Watch Now: Feature Video
ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhan Mantri Awas Yojana) ਦੇ ਤਹਿਤ ਬਣਨ ਵਾਲੇ ਮਕਾਨਾਂ ਦੀ ਰਾਸ਼ੀ ਨਾ ਪੈਣ ਦੇ ਕਾਰਨ ਮਾਨਸਾ ਵਿਖੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ(Workers protested against the government) ਕੀਤਾ ਗਿਆ। ਮਾਨਸਾ ਦੇ ਵਾਰਡ ਨੰਬਰ ਪੱਚੀ ਦੇ ਮਜ਼ਦੂਰਾਂ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhan Mantri Awas Yojana) ਦੇ ਤਹਿਤ ਬਣਨ ਵਾਲੇ ਮਕਾਨਾਂ ਦੀ ਰਾਸ਼ੀ ਪਾਈ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰ ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੇ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ 'ਤੇ ਉਤਰਨ ਦੇ ਲਈ ਮਜਬੂਰ (Forced to take to the streets) ਹੋਵਾਂਗੇ।