ਸੋਨਭੱਦਰ ਗੋਲੀਕਾਂਡ: ਪ੍ਰਿਅੰਕਾ ਗਾਂਧੀ ਨੇ ਕਿਹਾ- ਮੇਰਾ ਫ਼ੈਸਲਾ ਨਹੀਂ ਬਦਲੇਗਾ - Priyanka Gandhi
🎬 Watch Now: Feature Video
ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿੱਖੇ ਹੋਏ ਗੋਲੀਕਾਂਡ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਪੀੜਤ ਪਰਿਵਾਰਾਂ ਨੂੰ ਮਿਲਣ ਆਈ ਪ੍ਰਿਅੰਕਾ ਗਾਂਧੀ ਦਾ ਯੁਪੀ ਸਰਕਾਰ ਨੇ ਰਾਹ ਰੋਕਿਆ ਹੋਇਆ ਹੈ। ਇਸ ਸਬੰਧੀ ਪ੍ਰਿਅੰਕਾ ਗਾਂਧੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ ਨਹੀਂ ਪੱਤਾ ਕਿ ਉਸ ਦਾ ਰਾਹ ਕਿਉਂ ਰੋਕਿਆ ਗਿਆ ਹੈ। ਪ੍ਰਿਅੰਕਾ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਨੂੰ ਮਿਲੇ ਬਿਨ੍ਹਾਂ ਨਹੀਂ ਜਾਵੇਗੀ। ਪ੍ਰਿਅੰਕਾ ਗਾਂਧੀ 'ਤੇ ਧਾਰਾ 107/16 (ਸ਼ਾਂਤੀ ਭੰਗ ਕਰਨ) ਤਹਿਤ ਕੇਸ ਵੀ ਦਰਜ ਹੋ ਗਿਆ ਹੈ। ਪ੍ਰਿਅੰਕਾ ਨੂੰ ਨਿਜੀ ਮੁਚਲਕੇ 'ਤੇ ਰਿਹਾਅ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸੋਨਭੱਦਰ ਜ਼ਿਲ੍ਹੇ ਵਿੱਚ ਜ਼ਮੀਨ ਵਿਵਾਦ ਨੂੰ ਲੈ ਕੇ ਹਿੰਸਾ ਹੋਈ ਸੀ, ਇਸ ਹਿੰਸਾ ਵਿੱਚ 10 ਲੋਕਾਂ ਦੀ ਮੌਤ ਅਤੇ 24 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।