ਮੰਡੀਆਂ ਦੇ ਪ੍ਰਬੰਧਾਂ ਨੇ ਸਰਕਾਰ ਦੀ ਖੋਲ੍ਹੀ ਪੋਲ - ਸਰਕਾਰ ਦੀ ਖੋਲ੍ਹੀ ਪੋਲ
🎬 Watch Now: Feature Video
ਬਠਿੰਡਾ: ਅਨਾਜ ਮੰਡੀਆਂ ਵਿੱਚ ਕਿਸਾਨਾਂ ਲਈ ਸਹੂਲਤਾਂ (Facilities for farmers in grain markets) ਦੇ ਪੁਖਤਾ ਪ੍ਰਬੰਧ ਕਰਨ ਦੇ ਪੰਜਾਬ ਸਰਕਾਰ (Government of Punjab) ਦੇ ਵਾਅਦਿਆਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਬਠਿੰਡਾ ਦੀ ਕੋਟਸ਼ਮੀਰ ਮੰਡੀ (Kotshmir Mandi of Bathinda) ਵਿੱਚ ਕਣਕ ਦੀ ਫਸਲ ਲੈਕੇ ਪਹੁੰਚੇ ਕਿਸਾਨਾਂ (farmers) ਨੇ ਮੰਡੀ ਵਿੱਚ ਕੋਈ ਸਹੂਲਤ ਨਾ ਹੋਣ ਦੀ ਗੱਲ ਕਹੀ। ਇਸ ਮੌਕੇ ਕਿਸਾਨਾਂ (farmers) ਨੇ ਕਿਹਾ ਕਿ ਇੱਥੇ ਨਾ ਤਾਂ ਪੀਣ ਲਈ ਪਾਣੀ ਹੈ ਅਤੇ ਨਾਲ ਹੀ ਕੋਈ ਧੁੱਪ ਤੋਂ ਬਚਣ ਦੇ ਲਈ ਛਾਂ ਦਾ ਪ੍ਰਬੰਧ ਹੈ। ਕਿਸਾਨਾਂ (farmers) ਨੇ ਕਿਹਾ ਕਿ ਉਹ ਪਿਛਲੇ 10 ਦਿਨਾਂ ਤੋਂ ਆਪਣੀ ਫਸਲ ਲੈ ਕੇ ਮੰਡੀ ਵਿੱਚ ਬੈਠੇ ਹਨ, ਪਰ ਹਾਲੇ ਤੱਕ ਉਨ੍ਹਾਂ ਦੀ ਫਸਲ ਨਹੀਂ ਵਿਕ ਰਹੀ। ਜਿਸ ਕਰਕੇ ਉਹ ਖੱਜਲ-ਖੁਆਰ ਹੋ ਰਹੇ ਹਨ।