ਮੀਂਹ ਪੈਣ ਕਾਰਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਆਉਣ ਵਾਲੀ ਸੜਕ ‘ਤੇ ਭਰਿਆ ਪਾਣੀ - due to rains
🎬 Watch Now: Feature Video
ਗੜਸ਼ੰਕਰ: ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਫਸਲਾਂ ਸੌਕੇ ਦੀ ਮਾਰ ਹੇਠ ਆ ਚੁੱਕੀਆਂ ਸਨ। ਦਿਨੋ-ਦਿਨ ਵੱਧ ਰਹੀ ਗਰਮੀ ਕਾਰਨ ਜਨ ਜੀਵਨ ਵੀ ਪ੍ਭਾਵਿਤ ਹੋਇਆ ਸੀ, ਪਰ ਅੱਜ ਸਵੇਰੇ ਪਏ ਮੀਂਹ ਕਾਰਨ ਜਿੱਥੇ ਕਿਸਾਨਾਂ ਦੇ ਚੇਹਰਿਆਂ ‘ਤੇ ਰੌਣਕ ਦੇਖਣ ਨੂੰ ਮਿਲੀ ਹੈ। ਉੱਥੇ ਹੀ ਮੀਂਹ ਪੈਣ ਨਾਲ ਲੋਕਾਂ ਨੂੰ ਵੀ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ। ਪਰ ਦੂਜੇ ਪਾਸੇ ਮੀਂਹ ਪੈਣ ਕਾਰਨ ਸ਼੍ਰੀ ਖੁਰਾਲਗੜ ਸਾਹਿਬ ਨੂੰ ਆਉਣ ਵਾਲੀ ਸੰਗਤ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ। ਸ਼੍ਰੀ ਖੁਰਾਲਗੜ ਸਾਹਿਬ ਤੋਂ ਬਸੀ ਬਸਤੀ ਨੂੰ ਜਾਣ ਵਾਲੀ ਸੜਕ ‘ਤੇ ਬਣ ਰਹੀ ਮੀਨਾਰੇ ਬੇਗਮਪੁਰਾ ਦੀ ਯਾਦਗਾਰ ਦੇ ਨਜ਼ਦੀਕ ਸੜਕ ਵਿਚਕਾਰ ਪਾਣੀ ਦੋ ਤੋ ਤਿੰਨ ਫੁੱਟ ਭਰ ਗਿਆ। ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Last Updated : Sep 13, 2021, 6:11 PM IST