ਕਿਰਾਏ 'ਤੇ ਮਕਾਨ ਲੈਣ ਦੇ ਬਹਾਨੇ ਲੱਭ ਰਹੇ ਸੀ private space, ਮਕਾਨ ਮਾਲਕ ਨੇ ਰੰਗੇ ਹੱਥੀਂ ਫੜਿਆ ਜੋੜਾ
🎬 Watch Now: Feature Video
ਹੈਦਰਾਬਾਦ: ਕਿਹਾ ਜਾਂਦਾ ਹੈ ਕਿ ਪਿਆਰ 'ਤੇ ਪਹਿਰਾ ਦੇਣਾ ਅਸੰਭਵ ਹੈ। ਪਰ ਸਾਡੇ ਸਮਾਜ ਵਿੱਚ ਕੋਈ ਘੱਟ ਪਾਬੰਦੀਆਂ ਨਹੀਂ ਹਨ। ਇਸ ਸਭ ਦੇ ਵਿਚਕਾਰ ਹੈਦਰਾਬਾਦ ਦੇ ਇੱਕ ਜੋੜੇ ਨੂੰ ਪ੍ਰਾਈਵੇਟ ਸਪੇਸ ਲੈਣ ਦਾ ਅਨੋਖਾ ਆਈਡੀਆ ਆਇਆ। ਹੈਦਰਾਬਾਦ ਦੇ ਐੱਸ.ਆਰ.ਨਗਰ ਥਾਣਾ ਖੇਤਰ ਦੇ ਬੇਕੇਗੁਡਾ 'ਚ ਇਕ ਘਰ 'ਚ ਸਵੇਰੇ ਇਕ ਜੋੜਾ ਘਰ ਦੇਖਣ ਆਇਆ। ਮਕਾਨ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਪਤੀ-ਪਤਨੀ ਦੱਸਿਆ। ਮਕਾਨ ਮਾਲਕ ਨੇ ਉਨ੍ਹਾਂ ਨੂੰ ਦੂਜੀ ਮੰਜ਼ਿਲ 'ਤੇ ਖਾਲੀ ਪਏ ਮਕਾਨ ਦੀ ਚਾਬੀ ਦੇ ਦਿੱਤੀ। ਕੁਝ ਦੇਰ ਬਾਅਦ ਜਦੋਂ ਮਕਾਨ ਮਾਲਕ ਖੁਦ ਉਨ੍ਹਾਂ ਦੇ ਪਿੱਛੇ ਉਪਰ ਪਹੁੰਚਿਆ ਤਾਂ ਉਸ ਨੇ ਜੋੜੇ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖਿਆ। ਜਦੋਂ ਮਕਾਨ ਮਾਲਕ ਨੇ ਗੁੱਸੇ ਵਿਚ ਆ ਕੇ ਰੌਲਾ ਪਾਇਆ ਤਾਂ ਉਹ ਦੋਵੇ ਉੱਥੋਂ ਭੱਜ ਗਏ। ਮਕਾਨ ਮਾਲਕ ਇਹ ਸਭ ਦੇਖ ਕੇ ਦੰਗ ਰਹਿ ਗਿਆ। ਜਦੋਂ ਤੱਕ ਉਹ ਕੁਝ ਸਮਝ ਸਕਦਾ ਜੋੜਾ ਬਾਈਕ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਮਕਾਨ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਸੀਸੀਟੀਵੀ ਫੁਟੇਜ ਦੇ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
TAGGED:
ਇਤਰਾਜ਼ਯੋਗ ਹਾਲਤ