ਪਿੰਡ ਦੇ ਨੌਜਵਾਨ ਨੇ ਹੀ ਕੀਤਾ ਪਿੰਡ ਦੀ ਕੁੜੀ ਨਾਲ ਬਲਾਤਕਾਰ - ਕੁੜੀ ਨਾਲ ਬਲਾਤਕਾਰ
🎬 Watch Now: Feature Video
ਬਰਨਾਲਾ: ਜ਼ਿਲ੍ਹੇ ਦੇ ਇੱਕ ਪਿੰਡ ਦੀ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਇੱਕ ਵਿਅਕਤੀ ਵਿਰੁੱਧ ਬਰਨਾਲਾ ਪੁਲਿਸ ਵਲੋਂ ਪਰਚਾ ਦਰਜ਼ ਕੀਤਾ ਗਿਆ ਹੈ। ਪੀੜਤ ਲੜਕੀ ਨੂੰ ਧਨੌਲਾ ਦੇ ਸਰਕਾਰੀ ਹਸਪਤਾਲ (Government Hospital, Dhanola) ਵਿੱਚ ਦਾਖ਼ਲ ਕਰਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਐੱਸ.ਐੱਚ.ਓ. ਜਗਦੇਵ ਸਿੰਘ (Naula's SHO Jagdev Singh) ਨੇ ਦੱਸਿਆ ਕਿ ਸਰਕਾਰੀ ਹਸਪਤਾਲ ਧਨੌਲਾ ਤੋਂ ਉਨ੍ਹਾਂ ਨੂੰ ਹਲਕੇ ਦੇ ਨਜ਼ਦੀਕੀ ਪਿੰਡ ਦੀ ਇੱਕ ਕੁੜੀ ਨਾਲ ਬਲਾਤਕਾਰ ਦੇ ਮਾਮਲਾ ਦੀ ਸੂਚਨਾ ਮਿਲੀ ਸੀ, ਜਿਸ ਉਪਰੰਤ ਉਹਨਾਂ ਇਹ ਸੂਚਨਾ ਪੁਲਿਸ ਕੰਟਰੋਲ ਰੂਮ (Police control room) ‘ਤੇ ਸਾਂਝੀ ਕਰ ਦਿੱਤੀ। ਇਸ ਉਪਰੰਤ ਇਸ ਮਾਮਲੇ ਦੀ ਸਾਰੀ ਪੜਤਾਲ ਪੁਲਿਸ ਦੀ ਵੂਮੈਨ ਸੈਲ ਦੀ ਟੀਮ ਕਰ ਰਹੀ ਹੈ।