ਵਿਜੇਇੰਦਰ ਸਿੰਗਲਾ ਨੇ ਦੱਸਿਆ ਫ਼ਤਿਹ ਨੂੰ ਬਾਹਰ ਕੱਢਣ 'ਚ ਕਿਉਂ ਹੋ ਰਹੀ ਦੇਰੀ - ਚੰਡੀਗੜ੍ਹ
🎬 Watch Now: Feature Video
ਚੰਡੀਗੜ੍ਹ: ਫ਼ਤਿਹਵੀਰ ਨੂੰ ਉਸ ਦੇ ਮਾਂ-ਬਾਪ ਦੇ ਨਾਲ-ਨਾਲ ਪੂਰੇ ਦੇਸ਼ ਦੀਆਂ ਅੱਖਾਂ ਉਡੀਕ ਰਹੀਆਂ ਹਨ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਦੱਸਿਆ ਕਿ ਕਿਉ ਫਤਿਹ ਨੂੰ ਬਾਹਰ ਕੱਢਣ ਵਿੱਚ ਦੇਰੀ ਹੋ ਰਹੀ ਹੈ। ਇਸ ਦੇ ਨਾਲ ਹੀ ਵਿਜੇਇੰਦਰ ਨੇ ਕਿਹਾ ਕਿ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ, ਕੁੱਝ ਕੁ ਕਾਰਨਾਂ ਕਰਕੇ ਰੈਸਕਿਉ ਆਪ੍ਰੇਸ਼ਨ ਵਿੱਚ ਰੁਕਾਵਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਸ਼ਾਸਨ ਤੇ ਪਿੰਡ ਦੇ ਲੋਕ ਸਭ ਫ਼ਤਿਹਵੀਰ ਦੇ ਨਾਲ ਹਨ, ਉਸ ਨੂੰ ਜਲਦ ਹੀ ਬਾਹਰ ਕੱਢ ਲਿਆ ਜਾਵੇਗਾ।
ਦੱਸ ਦਈਏ ਫ਼ਤਿਹਵੀਰ ਨੂੰ ਬੋਰਵੈੱਲ ਵਿੱਚ ਫਸੇ ਹੋਏ 5 ਦਿਨ ਹੋ ਚੁੱਕੇ ਹਨ। ਖੇਡਦੇ ਹੋਏ ਭਗਵਾਨਪੁਰਾ ਦਾ ਫਤਿਹਵੀਰ ਬੀਤੇ ਵੀਰਵਾਰ ਬੋਰਵੈੱਲ ਵਿੱਚ ਡਿੱਗ ਗਿਆ ਸੀ। ਉਸ ਸਮੇਂ ਤੋਂ ਲੈ ਕੇ NDRF ਟੀਮਾਂ, ਡੇਰਾ ਸੱਚਾ ਸੌਦਾ ਦੇ ਸੇਵਕ ਤੇ ਪਿੰਡ ਦੇ ਲੋਕ ਫਤਿਹਵੀਰ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।