ਚੰਡੀਗੜ੍ਹ ’ਚ ਸਰਕਾਰੀ ਗੱਡੀ ’ਤੇ ਸਟੰਟ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ ! ਵੀਡੀਓ ਵਾਇਰਲ - stunts on a garbage truck
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15849714-696-15849714-1658061251279.jpg)
ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਦੀ ਰਾਤ ਦੇ ਕੂੜੇ ਵਾਲੀ ਗੱਡੀ ’ਤੇ ਖੜ੍ਹਾ ਹੋ ਕੇ ਸਟੰਟ ਕਰਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦਿਖਾਵੇ ਲਈ ਸਟੰਟ ਕਰਨਾ ਕਈ ਵਾਰ ਖਤਰਨਾਕ ਸਾਬਤ ਹੁੰਦਾ ਹੈ। ਅਜਿਹਾ ਹੀ ਇੱਕ ਕੂੜਾ ਚੁੱਕਣ ਵਾਲੇ ਨਾਲ ਹੋਇਆ ਹੈ। ਚੰਡੀਗੜ੍ਹ ਸਮੇਤ ਟ੍ਰਾਈਸਿਟੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਕੂੜਾ ਚੁੱਕਣ ਵਾਲਾ ਇੱਕ ਤੇਜ਼ ਰਫ਼ਤਾਰ ਕੂੜਾ ਚੁੱਕਣ ਵਾਲੀ ਗੱਡੀ ਦੇ ਉੱਪਰ ਖੜ੍ਹਾ ਹੋ ਕੇ ਪੁਸ਼-ਅੱਪ ਮਾਰ ਰਿਹਾ ਹੈ। ਇਸ ਤੋਂ ਬਾਅਦ ਇਹ ਨੌਜਵਾਨ ਕਾਰ 'ਤੇ ਖੜ੍ਹਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਗੱਡੀ ਤੋਂ ਹੇਠਾਂ ਡਿੱਗ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਵੀਡੀਓ ਰਾਤ ਸਮੇਂ ਕੂੜਾ ਇਕੱਠਾ ਕਰਨ ਵਾਲੀ ਗੱਡੀ ਦੇ ਪਿੱਛੇ ਇੱਕ ਕਾਰ ਵਿੱਚ ਬੈਠੇ ਕਿਸੇ ਸ਼ਖਸ ਵੱਲੋਂ ਬਣਾਈ ਗਈ ਹੈ। ਇਹ ਵੀਡੀਓ ਚੰਡੀਗੜ੍ਹ ਨਾਲ ਜੁੜੀ ਦੱਸੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਕੂੜਾ ਚੁੱਕਣ ਵਾਲੀ ਗੱਡੀ ਕਿਸ ਨਗਰ ਨਿਗਮ ਦੀ ਹੈ।