ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਮਿੱਟੀ ਲਿਆ ਬਣਾਈ ਭਗਤ ਸਿੰਘ ਦੀ ਤਸਵੀਰ
🎬 Watch Now: Feature Video
ਜਲੰਧਰ: ਇੱਕ ਨੌਜਵਾਨ ਵਰੁਣ ਟੰਡਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਇਕ ਫੋਟੋ ਬਣਾਈ ਗਈ ਹੈ। ਵਰੁਣ ਟੰਡਨ ਨੇ ਦੱਸਿਆ ਕਿ ਉਸ ਵੱਲੋਂ ਇਹ ਫੋਟੋ ਮਿੱਟੀ ਨਾਲ ਬਣਾਈ ਗਈ ਹੈ। ਖਾਸ ਗੱਲ ਇਹ ਹੈ ਕਿ ਜਿਸ ਮਿੱਟੀ ਦਾ ਇਸਤੇਮਾਲ ਇਸ ਫੋਟੋ ਨੂੰ ਬਣਾਉਣ ਵਿਚ ਹੋਇਆ ਹੈ ਉਹ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਲਿਆਂਦੀ ਗਈ ਹੈ। ਵਰੁਣ ਟੰਡਨ ਦੇ ਮੁਤਾਬਕ ਇਸ ਫੋਟੋ ਦੀ ਲੰਬਾਈ 23 ਫੁੱਟ ਹੈ ਅਤੇ ਇਸ ਦੀ ਚੌੜਾਈ 9 ਫੁੱਟ ਹੈ ਜਿਸ ਨੂੰ ਬਣਾਉਣ ਵਿੱਚ ਉਸ ਨੂੰ ਪੰਜ ਦਿਨ ਲੱਗੇ। ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਜਿਸ ਤਰ੍ਹਾਂ ਵਰੁਣ ਟੰਡਨ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ ਉਸੇ ਤਰ੍ਹਾਂ ਦੇਸ਼ ਦੇ ਕੋਨੇ ਕੋਨੇ ਵਿਚ ਅੱਜ ਹਰ ਕੋਈ ਆਪਣੇ ਆਜ਼ਾਦੀ ਦੇ ਨਾਇਕ ਨੂੰ ਯਾਦ ਕਰ ਰਿਹਾ ਹੈ।