ਨਦੀ ਵਿੱਚ ਫਸੇ ਦੋ ਸੈਲਾਨੀ, ਇਸ ਤਰ੍ਹਾਂ ਬਚਾਈ ਜਾਨ
🎬 Watch Now: Feature Video
ਓਡੀਸ਼ਾ: ਰਾਏਗੜਾ ਜ਼ਿਲ੍ਹੇ ਵਿੱਚ ਸੁੱਜੀ ਨਾਗਵਾਲੀ ਨਦੀ ਦੇ ਵਿਚਕਾਰ ਇੱਕ ਚੱਟਾਨ ਉੱਤੇ 2 ਸੈਲਾਨ ਫਸ ਗਏ। ਇਹਨਾਂ ਸੈਲਾਨੀਆਂ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਰੈਸਕਿਓ ਕਰਕੇ ਬਚਾ ਲਿਆ ਹੈ। ਦੱਸ ਦਈਏ ਕਿ ਜ਼ਿਲ੍ਹੇ ਦੇ ਕਾਸ਼ੀਪੁਰ ਬਲਾਕ ਦੇ ਪੋਦਾਪੜੀ ਇਲਾਕੇ ਦੇ ਰਹਿਣ ਵਾਲੇ ਸੁਨਾਮੀ ਨਾਇਕ ਅਤੇ ਸੁਧੀਰ ਨਾਇਕ ਵਜੋਂ ਸੈਲਾਨੀ ਨਦੀ ਦੇ ਵਗਦੇ ਪਾਣੀ ਕਾਰਨ ਚੱਟਾਨ 'ਤੇ ਫਸ ਗਏ ਸਨ, ਜਿਹਨਾਂ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾ ਲਿਆ। ਜਦੋਂ ਦੋਵੇਂ ਸੈਲਾਨੀ ਨਦੀ ਦੇ ਕਿਨਾਰੇ ਗਏ ਤਾਂ ਪਾਣੀ ਦਾ ਪੱਧਰ ਘੱਟ ਸੀ, ਪਰ ਲਗਾਤਾਰ ਬਾਰਿਸ਼ ਕਾਰਨ ਤੇਜ਼ੀ ਨਾਲ ਵੱਧ ਗਿਆ। ਦੋਵੇਂ ਨਦੀ ਦੇ ਵਿਚਕਾਰ ਇੱਕ ਚੱਟਾਨ ਉੱਤੇ ਚੜ੍ਹਨ ਵਿੱਚ ਕਾਮਯਾਬ ਹੋ ਗਏ, ਜਿਸ ਕਾਰਨ ਇਹਨਾਂ ਦਾ ਜਾਨ ਬਚ ਗਈ।