ਆਪ MLA ਤੋਂ ਤੰਗ ਸਰਪੰਚ ਨੇ BDPO ਦਫਤਰ ਅੱਗੇ ਸਪਰੇਅ ਦੀ ਬੋਤਲ ਲੈਕੇ ਕੀਤਾ ਰੋਸ ਪ੍ਰਦਰਸ਼ਨ - ਸਰਪੰਚ ਨੇ BDPO ਦਫਤਰ ਅੱਗੇ ਸਪਰੇਅ ਦੀ ਬੋਤਲ ਲੈਕੇ ਕੀਤਾ ਰੋਸ ਪ੍ਰਦਰਸ਼ਨ
🎬 Watch Now: Feature Video
ਬਠਿੰਡਾ: ਮੌੜ ਮੰਡੀ ਵਿੱਚ ਆਪ ਵਿਧਾਇਕ ਤੋਂ ਪਰੇਸ਼ਾਨ ਪਿੰਡ ਮਾਈਸਰਖਾਨਾ ਦੇ ਸਰਪੰਚ ਵੱਲੋਂ ਬੀਡੀਪੀਓ ਦਫਤਰ ਬਾਹਰ ਪੈਟਰੋਲ ਅਤੇ ਸਪਰੇਅ ਦੀ ਬੋਤਲ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਬੀਡੀਪੀਓ ਦਫ਼ਤਰ ਵਿੱਚ ਧਰਨਾ ਦੇ ਰਹੇ ਸਰਪੰਚ ਨੇ ਦੱਸਿਆ ਕਿ ਉਹ ਕਾਂਗਰਸ ਸਰਕਾਰ ਵਿੱਚ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਪਿੰਡ ਵਿੱਚ ਕੰਮ ਕਰਵਾਉਣ ਲਈ ਆਇਆ ਸੀ। ਉਸਨੇ ਦੱਸਿਆ ਕਿ ਬੀਡੀਪੀਓ ਨੇ ਕਥਿਤ ਤੌਰ ’ਤੇ ਵਿਧਾਇਕ ਦੇ ਦਬਾਅ ਹੇਠ ਆ ਕੇ ਉਸ ਵੱਲੋਂ ਕੀਤੇ ਕੰਮਾਂ ਦੀ ਅਦਾਇਗੀ ਰੋਕ ਦਿੱਤੀ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਉਸਦੇ ਪੱਖ ਦੇ ਮੈਂਬਰਾਂ ਨੂੰ ਆਪਣੇ ਵੱਲ ਕਰਕੇ ਉਸਦੀ ਸਰਪੰਚੀ ਖੋਹ ਲਈ ਗਈ ਹੈ ਅਤੇ ਬੀਡੀਪੀਓ ਨੂੰ ਪ੍ਰਬੰਧਕ ਲਗਾ ਦਿੱਤਾ ਹੈ। ਇਸ ਮੌਕੇ ਸਰਪੰਚ ਵੱਲੋਂ ਉਸਨੂੰ ਮੁੜ ਤੋਂ ਸਰਪੰਚ ਬਣਾਉਣ, ਇਲਾਕੇ ਵਿੱਚ ਕੀਤੇ ਕੰਮਾਂ ਸਬੰਧੀ ਰੁਪਏ ਦੀ ਅਦਾਇਗੀ ਕਰਨ ਦੀ ਮੰਗ ਕੀਤੀ ਹੈ। ਉਸਨੇ ਦੱਸਿਆ ਕਿ ਉਸਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸਦੇ ਚੱਲਦੇ ਉਸਦਾ ਮਨ ਖੁਦਕੁਸ਼ੀ ਲਈ ਕਰ ਰਿਹਾ ਹੈ। ਇਸਦੇ ਨਾਲ ਹੀ ਉਸ ਨੇ ਇਲਜ਼ਾਮ ਲਗਾਇਆ ਹੈ ਕਿ ਦਲਿਤ ਹੋਣ ਦੇ ਚੱਲਦੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਓਧਰ ਦੂਜੇ ਪਾਸੇ ਬੀਡੀਪੀਓ ਨੇ ਦੱਸਿਆ ਕਿ ਉਨ੍ਹਾਂ ਨਾਲ ਉਸਦਾ ਕੋਈ ਵਿਵਾਦ ਨਹੀਂ ਹੈ। ਉੁਨ੍ਹਾਂ ਕਿਹਾ ਕਿ ਸਰਪੰਚ ਦਾ ਕੋਈ ਸਿਆਸੀ ਵਿਵਾਦ ਹੈ ਅਤੇ ਇੱਥੇ ਡਰਾਮਾ ਕਰਕੇ ਦਬਾਅ ਪਾਉਣਾ ਚਾਹੁੰਦਾ ਹੈ।