ਝੁੱਗੀ ਨੂੰ ਅੱਗ ਲੱਗਣ ਦੀਆਂ ਦਰਦਨਾਕ ਤਸਵੀਰਾਂ - 7 members of the family die
🎬 Watch Now: Feature Video
ਲੁਧਿਆਣਾ: ਜ਼ਿਲ੍ਹੇ ਦੇ ਟਿੱਬਾ ਰੋਡ ਤੇ ਸਥਿਤ (Makkar Colony on Tibba Road in Ludhiana) ਕੂੜੇ ਦੇ ਡੰਪ ਦੇ ਨੇੜੇ ਬਣੀ ਇੱਕ ਝੁੱਗੀ ਨੂੰ (fire broke out in a slum) ਬੀਤੀ ਦੇਰ ਰਾਤ ਅਚਾਨਕ ਅੱਗ ਲੱਗ ਗਈ ਜਿਸ ਵਿੱਚ ਸੱਤ ਲੋਕ ਜਿਊਂਦੇ ਸੜ ਗਏ ਅਤੇ ਸੱਤਾ ਦੀ ਮੌਤ (7 members of the family die) ਹੋ ਗਈ ਮ੍ਰਿਤਕਾਂ ਦੀ ਸ਼ਨਾਖਤ ਸੁਰੇਸ਼ ਸਾਹਨੀ 55 ਸਾਲ ਉਸ ਦੀ ਪਤਨੀ ਅਰੁਨਾ ਦੇਵੀ 52 ਸਾਲ ਉਸ ਦੀ ਬੇਟੀ ਰਾਖੀ 15 ਸਾਲ ਮਨੀਸ਼ਾ 10 ਸਾਲ ਅਤੇ ਗੀਤਾ 10 ਸਾਲ ਚੰਦਾ 8 ਸਾਲ ਅਤੇ ਇਕ ਦੋ ਸਾਲ ਦਾ ਬੇਟਾ ਸੰਨੀ ਵੀ ਸ਼ਾਮਿਲ ਹੈ। ਇਸ ਹਾਦਸੇ ਦੇ ਵਿੱਚ ਪਰਿਵਾਰ ਦਾ ਵੱਡਾ ਬੇਟਾ ਰਾਜੇਸ਼ ਬਚ ਗਿਆ ਕਿਉਂਕਿ ਉਹ ਬੀਤੀ ਰਾਤ ਆਪਣੇ ਕਿਸੇ ਦੋਸਤ ਦੇ ਘਰ ਹੀ ਰੁਕ ਗਿਆ ਸੀ।