ਖੰਨਾ (ਲੁਧਿਆਣਾ): ਰੋਪੜ ਤੋਂ ਦੋਰਾਹੇ ਤੱਕ ਪੰਜਾਬ ਸਰਕਾਰ ਵੱਲੋਂ ਨਹਿਰ ਪੱਕੀ ਕਰਨ ਦਾ ਕੰਮ ਚਲਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਨਹਿਰ ਨੂੰ ਪੱਕੀ ਕਰਨ ਦਾ ਵਿਰੋਧ ਵੀ ਸੂਬੇ ਵਿੱਚ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਦਰਜਨਾਂ ਪਿੰਡਾਂ ਦੇ ਸੈਂਕੜੇ ਕਿਸਾਨਾਂ ਵੱਲੋਂ ਗੜੀ ਪੁੱਲ ਉੱਤੇ ਖੰਨਾ ਨਵਾਂ ਸ਼ਹਿਰ ਹਾਈਵੇ ਜਾਮ ਕਰ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸਾਨਾਂ ਦੀ ਹੋਈ ਗੱਲ
ਇਸ ਧਰਨੇ ਅਤੇ ਰੋਸ ਪ੍ਰਦਰਸ਼ਨ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਸਮੇਤ ਅਨੇਕਾਂ ਰਾਜਨੀਤਿਕ ਹਸਤੀਆਂ ਵੀ ਸ਼ਾਮਿਲ ਹੋਈਆਂ। ਖੰਨਾ ਨਵਾਂ ਸ਼ਹਿਰ ਰੋਡ ਸੜਕ ਜਾਮ ਹੋਣ ਕਾਰਨ ਸੜਕ ਦੀ ਆਵਾਜਾਈ ਠੱਪ ਹੋ ਗਈ ਅਤੇ ਕਿਸਾਨਾਂ ਦਾ ਧਰਨਾ ਖਤਮ ਕਰਵਾਉਣ ਲਈ ਮੌਕੇ ਉੱਤੇ ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ, ਏਡੀਸੀ ਖੰਨਾ ਸ਼ੀਖਾ ਭਗਤ ਅਤੇ ਨਹਿਰੀ ਵਿਭਾਗ ਦੇ ਐਕਸੀਅਨ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁੱਜੇ ਅਤੇ ਕਰੀਬ ਇਕ ਘੰਟੇ ਗੱਲਬਾਤ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਦੁਪਹਿਰ ਤੱਕ ਮੁਲਤਵੀ ਕੀਤਾ ਗਿਆ।
- ਸੇਵਾ ਮੁਕਤ ਸਬ ਇੰਸਪੈਕਟਰ ਦਾ ਪੁੱਤ ਨੇ ਹੀ ਕੀਤਾ ਕਤਲ, ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਕਤਲ ਦਾ ਕਾਰਣ
- ਖਨੌਰੀ ਬਾਰਡਰ 'ਤੇ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਨੂੰ ਲੈ ਕੇ ਪੁਲਿਸ ਅਲਰਟ, ਐਸਪੀ ਨੇ ਕੀਤੀ ਮੀਟਿੰਗ
- ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਲਈ ਤਿਆਰੀ ਪੂਰੀ
ਹੱਲ ਨਾ ਹੋਣ ਉੱਤੇ ਮੁੜ ਧਰਨੇ ਦੀ ਚਿਤਾਵਨੀ
ਪ੍ਰਸ਼ਾਸਨ ਅਤੇ ਕਿਸਾਨਾਂ ਦੀ ਗੱਲਬਾਤ ਹੋਣ ਉਪਰੰਤ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਦੁਪਹਿਰ ਦੀ ਮੀਟਿੰਗ ਵਿੱਚ ਗੱਲ ਕਰਨ ਦਾ ਸੱਦਾ ਦਿੱਤਾ ਅਤੇ ਕਿਸਾਨਾਂ ਨੇ ਇਸ ਸੱਦੇ ਨੂੰ ਮੰਨ ਲਿਆ। ਇਸ ਤੋਂ ਬਾਅਦ ਕਿਸਾਨਾਂ ਨੇ ਖੰਨਾ ਨਵਾਂ ਸ਼ਹਿਰ ਸੜਕ ਦੀ ਆਵਾਜਾਈ ਨੂੰ ਖੋਲ੍ਹ ਦਿੱਤਾ ਅਤੇ ਐਲਾਨ ਕਰ ਦਿੱਤਾ ਕਿ ਦੁਪਹਿਰ ਦੀ ਮੀਟਿੰਗ ਦੇ ਵਿੱਚ ਹੀ ਫੈਸਲਾ ਹੋਵੇਗਾ ਕਿ ਧਰਨਾ ਅੱਗੇ ਲੱਗੇਗਾ ਕਿ ਨਹੀਂ। ਕਿਸਾਨਾਂ ਨੇ ਪ੍ਰਸ਼ਾਸਨ ਅੱਗੇ ਮੰਗ ਰੱਖੀ ਕਿ ਪੰਜਾਬ ਸਰਕਾਰ ਵੱਲੋਂ ਨਹਿਰ ਨੂੰ ਪੱਕੀ ਕਰਨ ਦਾ ਜੋ ਕੰਮ ਚੱਲ ਰਿਹਾ ਹੈ ਉਸ ਨੂੰ ਪੱਕੇ ਤੌਰ ਉੱਤੇ ਬੰਦ ਕਰਵਾਇਆ ਜਾਵੇ। ਜੇਕਰ ਮੀਟਿੰਗ ਦੇ ਵਿੱਚ ਵੀ ਇਸ ਦਾ ਕੋਈ ਪੱਕਾ ਹੱਲ ਨਹੀਂ ਨਿਕਲੇਗਾ ਤਾਂ ਕਿਸਾਨਾਂ ਵੱਲੋਂ ਧਰਨਾ ਦੁਬਾਰਾ ਲਗਾਇਆ ਜਾਵੇਗਾ।।