ਘਰੋਂ ਸਕੂਲ ਗਈਆਂ ਤਿੰਨ ਵਿਦਿਆਰਥਣਾਂ ਭੇਦਭਰੀ ਹਾਲਤ ਵਿੱਚ ਲਾਪਤਾ - Three girl students
🎬 Watch Now: Feature Video
ਹੁਸ਼ਿਆਰਪੁਰ: ਬਲਾਕ ਮਾਹਿਲਪੁਰ ਕੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਤਿੰਨ ਨਾਬਾਲਿਗ ਵਿਦਿਆਰਥਣਾਂ ਮੰਗਲਵਾਰ ਸਵੇਰ ਤੋਂ ਹੀ ਘਰੋਂ ਸਕੂਲ ਨੂੰ ਗਈਆਂ ਭੇਦਭਰੀ ਹਾਲਤ ਵਿਚ ਲਾਪਤਾ (3 girls missing in Hoshiarpur) ਹੋ ਗਈਆਂ। ਲਾਪਤਾ ਵਿਦਿਆਰਥਣਾਂ ਵਿੱਚੋਂ ਦੋ ਨੌਵੀਂ ਅਤੇ ਇੱਕ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਸਕੂਲ ਦੇ ਪਿੰਸੀਪਲ ਅਤੇ ਲੜਕੀਆਂ ਦੇ ਮਾਤਾ ਪਿਤਾ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੀਆਂ ਲੜਕੀਆਂ ਰੋਜ਼ਾਨਾਂ ਦੀ ਤਰਾਂ ਮੰਗਲਵਾਰ ਸਵੇਰੇ ਘਰੋਂ ਸਕੂਲ ਨੂੰ ਆਈਆਂ ਸਨ ਪਰ ਸਕੂਲ ਨਹੀਆਂ ਪਹੁੰਚੀਆਂ। ਪੀੜਤ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਲੜਕੀਆਂ ਦੇ ਘਰੋਂ ਜਾਣ ਦਾ ਉਦੋਂ ਪਤਾ ਲੱਗਾ ਜਦੋਂ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਹਾਜ਼ਰੀ ਲੱਗੀ ਜਿਸ ਵਿੱਚ ਇਹ ਵਿਦਿਆਰਥਣਾਂ ਗੈਰ ਹਾਜ਼ਰ ਸਨ ਤਾਂ ਉਨ੍ਹਾਂ ਲੜਕੀਆਂ ਦੇ ਘਰਾਂ ਵਿਚ ਫ਼ੋਨ ਕੀਤਾ ਤਾਂ ਮਾਤਾ ਪਿਤਾ ਦਾ ਉੱਤਰ ਸੁਣ ਉਹ ਦੰਗ ਰਹਿ ਗਏ। ਜਾਂਦੀਆਂ ਹੋਈਆਂ ਲੜਕੀਆਂ ਆਪਣੇ ਘਰਾਂ ਤੋਂ ਆਪਣੇ ਆਧਾਰ ਕਾਰਡ ਵੀ ਲੈ ਗਈਆਂ। ਥਾਣਾ ਚੱਬੇਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।