ਬੇਖੌਫ ਚੋਰ ਘਰ ’ਚੋਂ ਤਕਰੀਬਨ ਤਿੰਨ ਲੱਖ ਚੋਰੀ ਕਰ ਹੋਏ ਫਰਾਰ, ਜਾਂਚ ’ਚ ਜੁੱਟੀ ਪੁਲਿਸ - ਤਿੰਨ ਲੱਖ ਰੁਪਏ ਚੋਰੀ ਕਰ ਫਰਾਰ
🎬 Watch Now: Feature Video
ਜਲੰਧਰ: ਜ਼ਿਲ੍ਹੇ ਦੇ ਕਸਬਾ ਗੁਰਾਇਆ ਵਿਖੇ ਬੇਖੌਫ ਚੋਰਾਂ ਵੱਲੋਂ ਇੱਕ ਘਰ ’ਚੋਂ ਤਿੰਨ ਲੱਖ ਰੁਪਏ ਚੋਰੀ ਕਰ ਫਰਾਰ ਹੋ ਗਏ। ਮਾਮਲੇ ਸਬੰਧੀ ਪੀੜਤ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਅਤੇ ਭਾਬੀ ਸਵੇਰ ਹੀ ਕੰਮ ਲਈ ਚੱਲੇ ਜਾਂਦੇ ਹਨ, ਬੱਚੀ ਵੀ ਉਨ੍ਹਾਂ ਦੇ ਨਾਲ ਹੀ ਹੁੰਦੇ ਹਨ। ਸਾਰਾ ਪਰਿਵਾਰ ਸ਼ਾਮ ਨੂੰ ਘਰ ਵਾਪਸ ਆਉਂਦਾ ਹੈ। ਇਸੇ ਦੌਰਾਨ ਹੀ ਚੋਰਾਂ ਵੱਲੋਂ ਘਰ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਸਦੇ ਭਰਾ ਅਤੇ ਭਾਬੀ ਨੇ ਘਰ ਚ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਬਿਖਰਿਆ ਹੋਇਆ ਸੀ। ਚੋਰ ਤਕਰੀਬਨ ਤਿੰਨ ਲੱਖ ਰੁਪਏ ਲੈ ਕੇ ਫਰਾਰ ਹੋ ਗਏ।ਫਿਲਹਾਲ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।