ਰੋਪੜ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ - terrible fire broke out
🎬 Watch Now: Feature Video
ਰੋਪੜ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਗ ਦੇ ਕਾਰਨ 10 ਦੇ ਲਗਭਗ ਝੁੱਗੀਆਂ ਬੁਰੀਂ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ। ਇਸ ਅੱਗ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰ ਇਸ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਭਿਆਨਕ ਅੱਗ ਦੇ ਕਾਰਨ ਇਕ ਸਵਿੱਫਟ ਕਾਰ ਅਤੇ ਮੋਟਰਸਾਈਕਲ ਸਮੇਤ ਕਈ ਸਾਈਕਲ ਵੀ ਬੂਰੀ ਤਰ੍ਹਾਂ ਨਾਲ ਸੜ ਗਏ। ਜਾਣਕਾਰੀ ਅਨੁਸਾਰ ਇੰਨਾਂ ਝੁੱਗੀਆਂ ਵਿੱਚ ਰਹਿ ਰਹੇ ਪਰਿਵਾਰ ਸਿਰਫ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਹੀ ਬਚਾ ਪਾਏ ਜਦਕਿ ਇੰਨਾਂ ਦਾ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ ਇੱਥੋਂ ਤੱਕ ਸਕੂਲੀ ਬੱਚਿਆਂ ਦੀਆਂ ਕਿਤਾਬਾ ਤੱਕ ਵੀ ਨਹੀਂ ਬਚਾ ਸਕੇ। ਪੀੜਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।