ਬੁੱਲਟ ਮੋਟਰਸਾਈਕਲ ਦੇ ਪਟਾਕੇ ਪੁਆਉਣ ਵਾਲਿਆਂ ਦੇ ਕੱਟੇ ਚਲਾਨ - ਮੋਟਰਸਾਈਕਲ ਦੇ ਚਲਾਨ ਕੱਟੇ ਗਏ ਠ
🎬 Watch Now: Feature Video
ਤਰਨਤਾਰਨ: ਟਰੈਫ਼ਿਕ ਪੁਲਿਸ ਵੱਲੋਂ ਬੁੱਲਟ ਮੋਟਰਸਾਈਕਲ ਦੇ ਪਟਾਕੇ ਪੁਆਉਣ ਵਾਲੀਆਂ ਦੇ ਖਿਲਾਫ਼ ਮੁਹਿਮ ਚਲਾਈ ਗਈ ਸੀ। ਇਸ ਸਬੰਧੀ ਟਰੈਫ਼ਿਕ ਪੁਲਿਸ ਦੇ ਐਸਪੀ ਦਲਜੀਤ ਸਿੰਘ ਨੇ ਦੱਸਿਆ ਕਿ ਬੁੱਲਟ ਮੋਟਰਸਾਈਕਲ ਵਿੱਚ ਪਟਾਕੇ ਪੁਆਉਣ ਵਾਲੀ ਜਾਲੀ ਫਿੱਟ ਕਰਕੇ ਪਟਾਕੇ ਪਾਉਦੇ ਹਨ। ਉਨ੍ਹਾਂ ਕਿਹਾ ਕਿ ਮੋਟਰਸਾਇਕਲ ਸਵਾਰ ਅਕਸਰ ਬਾਜ਼ਾਰਾਂ ਵਿੱਚ ਪਟਾਕੇ ਪੁਆਕੇ ਲੋਕਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੋਟਰ ਸਾਇਕਲ ਨੂੰ ਚਲਾਨ ਕੱਟ ਉਨ੍ਹਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਜੋ ਕਿ ਅੱਗੇ ਵੀ ਜਾਰੀ ਰਹੇਗੀ।