ਚੱਲਦੀ ਲਾਰੀ ਤੋਂ ਵੱਖ ਹੋਇਆ ਟਾਇਰ, ਟੱਕਰ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ - ਟੱਕਰ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ
🎬 Watch Now: Feature Video
ਤਾਮਿਲਨਾਡੂ: ਕਾਂਚੀਪੁਰਮ (Kanchipuram) ਵਿੱਚ ਇੱਕ 45 ਸਾਲਾਂ ਵਿਅਕਤੀ ਦੀ ਇੱਕ ਚੱਲਦੀ ਲਾਰੀ ਤੋਂ ਟੁੱਟੇ ਹੋਏ ਟਾਇਰ ਦੀ ਲਪੇਟ ਵਿੱਚ ਆਉਣ ਨਾਲ ਮੌਤ (Death) ਹੋ ਗਈ। ਇਹ ਦਰਦਨਾਕ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ (The incident was captured on CCTV) ਹੋ ਗਈ ਹੈ। ਦਰਅਸਲ, ਇੱਕ ਚੱਲਦੀ ਲਾਰੀ ਤੋਂ ਇੱਕ ਟਾਇਰ ਵੱਖ ਹੋ ਗਿਆ ਅਤੇ ਤੇਜ਼ ਰਫਤਾਰ ਨਾਲ ਆਇਆ ਅਤੇ ਸੜਕ 'ਤੇ ਖੜ੍ਹੇ 45 ਸਾਲਾਂ ਮੁਰਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਵਿੱਚ ਜ਼ਖ਼ਮੀ (Injured) ਹੋਏ ਮੁਰਲੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ (Death) ਹੋ ਗਈ। ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਪਰ ਹੁਣ ਇਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਮੁਰਲੀ ਇੱਕ ਆਟੋ ਡਰਾਈਵਰ ਸੀ। ਘਟਨਾ ਵਾਲੇ ਦਿਨ ਉਹ ਕਰਿਆਨੇ ਦਾ ਸਮਾਨ ਲੈਣ ਲਈ ਘਰੋਂ ਨਿਕਲਿਆ ਸੀ।