Talwandi Sabo:ਪੇ ਕਮਿਸ਼ਨ ਨੂੰ ਲੈ ਕੇ ਡਾਕਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ - Government of Punjab
🎬 Watch Now: Feature Video
ਬਠਿੰਡਾ:ਤਲਵੰਡੀ ਸਾਬੋ ਵਿਚ ਡਾਕਟਰਾਂ ਨੇ ਓਪੀਡੀ (OPD) ਬੰਦ ਕਰਕੇ ਹਸਪਤਾਲ ਦੇ ਬਾਹਰ ਪੰਜਾਬ ਸਰਕਾਰ (Government of Punjab) ਦੇ ਖਿਲਾਫ਼ ਰੋਸ ਪ੍ਰਦਰਸ਼ਨ (Protest) ਕੀਤਾ।ਡਾਕਟਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਛੇਵਾਂ ਪੇ ਕਮਿਸ਼ਨ ਜਾਰੀ ਕੀਤਾ ਹੈ ਉਸ ਤੋਂ ਸਿਹਤ ਵਿਭਾਗ ਦੇ ਸਾਰੇ ਡਾਕਟਰ ਨਿਰਾਸ਼ ਹਨ ਕਿਉਂਕਿ ਐਨਪੀਏ ਪਹਿਲਾ ਡਾਕਟਰਾਂ ਨੂੰ 25 ਪ੍ਰਤੀਸ਼ਤ ਦਿੱਤੀ ਜਾਂਦੀ ਸੀ ਜੋ ਹੁਣ ਘਟਾ ਕੇ 20 ਪ੍ਰਤੀਸ਼ਤ ਕਰ ਦਿੱਤੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਐਨਪੀਏ ਬੇਸਿਕ ਵਿੱਚੋ ਡੀ ਲਿੰਕ ਕਰਕੇ ਸਾਡੀਆਂ ਤਨਖਾਹਾ ਚੌਥਾ ਹਿੱਸਾ ਕੱਟ ਲਈਆਂ ਹਨ। ਡਾਕਟਰ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਦਿਨ ਰਾਤ ਕੰਮ ਕੀਤਾ ਪਰ ਸਰਕਾਰ ਨੇ ਸਾਨੂੰ ਭੱਤਾ ਦੇਣ ਦੀ ਬਜਾਏ ਭੱਤਿਆਂ ਕਟੌਤੀ ਲਗਾ ਦਿੱਤੀ ਹੈ।