9 ਸਾਲਾ ਬੱਚੀ ’ਤੇ ਮਤਰੇਈ ਮਾਂ ਨੇ ਢਾਹਿਆ ਅੰਨ੍ਹਾ ਤਸ਼ੱਦਦ, ਮਾਮਲਾ ਜਾਣ ਕੰਬ ਜਾਵੇਗੀ ਰੂਹ ! - ਮਾਮਲਾ ਜਾਣ ਕੰਬ ਜਾਵੇਗੀ ਰੂਹ
🎬 Watch Now: Feature Video
ਸੰਗਰੂਰ: ਸੂਬੇ ਵਿੱਚ ਜਿੱਥੇ ਮਹਿਲਾਵਾਂ ਉੱਪਰ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਉੱਥੇ ਹੀ ਮਹਿਲਾਵਾਂ ਵੱਲੋਂ ਬੱਚੀਆਂ ਉੱਪਰ ਵੀ ਜ਼ੁਲਮ ਕੀਤਾ ਜਾ ਰਿਹਾ ਹੈ। ਸੰਗਰੂਰ ਦੇ ਇੱਕ ਪਿੰਡ ਵਿੱਚ ਮਤਰੇਈ ਮਾਂ ਉੱਪਰ 9 ਸਾਲਾ ਨਾਬਾਲਿਗਾ ਉੱਪਰ ਅੰਨ੍ਹਾ ਤਸ਼ੱਦਦ ਕਰਨ ਦੇ ਇਲਜ਼ਾਮ ਲੱਗੇ ( stepmother brutally beaten a 9 year old girl) ਹਨ। ਪੁਲਿਸ ਕੋਲ ਇਸ ਮਸਲੇ ਨੂੰ ਪੀੜਤਾ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਲਿਆਂਦਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੁਲਜ਼ਮ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਨੇ ਪੀੜਤਾ ਦੇ ਸਰੀਰ ਉੱਪਰ ਲੋਹੇ ਦੀਆਂ ਗਰਮ ਰਾਡਾਂ ਕਰਕੇ ਲਗਾਈਆਂ ਗਈਆਂ ਹਨ ਜਿਸ ਕਾਰਨ ਉਸਦੇ ਸਰੀਰ ਉੱਪਰ ਗੰਭੀਰ ਜ਼ਖ਼ਮ ਹੋਏ ਦਿਖਾਈ ਦਿੱਤੇ ਹਨ।
TAGGED:
ਮਾਮਲਾ ਜਾਣ ਕੰਬ ਜਾਵੇਗੀ ਰੂਹ