ਸਰਕਾਰੀ ਬੈਂਕ ਮੁਲਾਜ਼ਮਾਂ ਵੱਲੋਂ ਹੜਤਾਲ, ਕੰਮ-ਕਾਜ ਰੱਖਿਆ ਠੱਪ - ਸਰਕਾਰੀ ਬੈਂਕ ਮੁਲਾਜ਼ਮਾਂ ਵੱਲੋਂ ਹੜਤਾਲ
🎬 Watch Now: Feature Video
ਫਾਜ਼ਿਲਕਾ: ਦੇਸ਼ ਭਰ ਵਿੱਚ ਬੈਂਕਾਂ ਵੱਲੋਂ ਕੀਤੀ ਗਈ ਹੜਤਾਲ ਤਹਿਤ ਜਲਾਲਾਬਾਦ ਦੇ ਭਾਰਤੀ ਸਟੇਟ ਬੈਂਕ ਅਤੇ ਹੋਰ ਸਰਕਾਰੀ ਬੈਂਕ ਦੋ ਦਿਨ ਦੀ ਹੜਤਾਲ ਕਰਕੇ ਬੈਂਕ ਦਾ ਕੰਮਕਾਜ ਠੱਪ ਰੱਖਿਆ ਗਿਆ। ਆਗੂਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੇਂਦਰ ਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਜਿੰਨ੍ਹੇ ਵੀ ਸਰਕਾਰੀ ਬੈਂਕ ਹਨ, ਉਨ੍ਹਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਤੋਂ 2 ਦਿਨ ਦੀ ਹੜਤਾਲ ਕੀਤੀ ਹੈ। ਬੈਂਕ ਮੁਲਾਜ਼ਮਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਹੈ ਤਾਂ ਇਹ ਸੰਘਰਸ਼ ਲੰਮੇ ਸਮੇਂ ਤੱਕ ਚੱਲੇਗਾ।