thumbnail

By

Published : Mar 6, 2021, 9:38 PM IST

ETV Bharat / Videos

ਸ੍ਰੀ ਅਨੰਦਪੁਰ ਸਾਹਿਬ: ਜੰਗਲ 'ਚ ਲੱਗੀ ਅੱਗ, ਕਈ ਪੰਛੀ ਤੇ ਜਾਨਵਰ ਮਰੇ

ਸ੍ਰੀ ਅਨੰਦਪੁਰ ਸਾਹਿਬ: ਗਰਮੀਆਂ ਦਾ ਮੌਸਮ ਅਜੇ ਸ਼ੁਰੂ ਨਹੀਂ ਹੋਇਆ ਹੈ ਕਿ ਜੰਗਲਾਂ ਵਿੱਚ ਅੱਗ ਲੱਗਣੀ ਸ਼ੁਰੂ ਹੋ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਕੋਟਲਾ ਦੇ ਪਾਵਰ ਹਾਊਸ ਦੇ ਲਾਗੇ ਸਵੇਰੇ 10 ਵਜੇ ਦੇ ਕਰੀਬ ਜੰਗਲ ਵਿੱਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਵਿੱਚ ਪੰਛੀ ਤੇ ਜੰਗਲੀ ਜਾਨਵਰ ਵੀ ਅੱਗ ਦੀ ਭੇਂਟ ਚੜ੍ਹ ਗਏ। ਇਸ ਸਬੰਧੀ ਫੋਰੈਸਟ ਗਾਰਡ ਗੁਰਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਮੌਕੇ 'ਤੇ ਆਕੇ ਇਸ ਅੱਗ ਦੀ ਜਾਣਕਾਰੀ ਦਮਕਲ ਵਿਭਾਗ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਦਮਕਲ ਵਿਭਾਗ ਨੇ 4 ਘੰਟੇ ਵਿੱਚ ਅੱਗ 'ਤੇ ਕਾਬੂ ਪਾ ਲਿਆ। ਉਨ੍ਹਾਂ ਕਿਹਾ ਕਿ ਇਸ ਅੱਗ ਵਿੱਚ ਬਹੁਤ ਸਾਰੇ ਪੰਛੀ ਤੇ ਜੰਗਲੀ ਜਾਨਵਰ ਮਾਰੇ ਗਏ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.