ਸਮਾਜਿਕ ਜਥੇਬੰਦੀਆਂ ਨੇ ਗਾਂਧੀ ਰੋਡ 'ਤੇ ਲਗਾਇਆ ਧਰਨਾ - ਪਲੇਟੀ
🎬 Watch Now: Feature Video
ਮੋਗਾ: ਪਲੇਟੀ ਨੂੰ ਲੈ ਕੇ ਸ਼ਹਿਰ ਦੀਆਂ ਸਾਮਾਜਿਕ ਜਥੇਬੰਦੀਆਂ ਵੱਲੋਂ ਮੋਗਾ ਗਾਂਧੀ ਰੋਡ 'ਤੇ ਧਰਨਾ ਲਗਾਕੇ ਰੋਡ ਨੂੰ ਜਾਮ ਕੀਤਾ ਗਿਆ। ਪਿਛਲੇ ਦਿਨੀਂ ਇਸ ਰੋਡ 'ਤੇ 1 ਮਹਿਲਾ ਟਰੱਕ ਹੇਠਾਂ ਆਉਣ ਨਾਲ ਮੌਤ ਹੋ ਗਈ ਸੀ। ਸੈਂਟਰ ਵੱਲੋ ਵੀ ਪਲੇਟੀ ਨੂੰ ਡਗਰੁ ਸ਼ਿਫਟ ਕਰ ਦਿੱਤਾ ਗਿਆ, ਪਰ ਪ੍ਰਸ਼ਾਸ਼ਨ ਅੱਖਾਂ ਬੰਦ ਕਰ ਕੇ ਬੈਠਾ ਹੈ। ਇਸ ਨੂੰ ਲੈ ਕੇ ਸਮਾਜਿਕ ਜਥੇਬੰਦੀਆਂ ਨੇ ਧਰਨਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਬਰਾੜ ਨੇ ਕਿਹਾ ਕਿ ਪਿਛਲੇ 10 ਸਾਲਾ ਤੋਂ ਸ਼ਹਿਰ ਵਾਸੀ ਇਸ ਰੋਡ ਨੂੰ ਲੈ ਕੇ ਰੋਲਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਟਰ ਵੱਲੋ ਵੀ ਪਾਸ ਹੋ ਚੁਕਾ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਰੋਡ ਨੂੰ ਬਣਾਇਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਗਾਂਧੀ ਰੋਡ 'ਤੇ 3 ਸਕੂਲ ਇਕ ਸਮਸ਼ਾਨ ਘਾਟ ਹੈ ਹਰ ਵਕਤ ਭੀੜ ਰਹਿੰਦੀ ਹੈ, ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਇਸ ਨੂੰ ਲੈ ਕੇ ਸ਼ਹਿਰ ਦੀਆਂ ਸਾਮਾਜਿਕ ਜਥੇਬੰਦੀਆਂ ਵੱਲੋਂ ਰੋਡ ਨੂੰ ਜਾਮ ਕੀਤਾ ਗਿਆ ਤਾਂ ਜੋ ਪਲੇਠੀ ਨੂੰ ਸ਼ਹਿਰ ਵਿਚੋਂ ਬਾਹਰ ਕੱਢਿਆ ਜਾਵੇ। ਉਨ੍ਹਾ ਕਿਹਾ ਕਿ ਭਾਰੀ ਵੀਹਕਲ ਦਾ ਸ਼ਹਿਰ ਵਿੱਚ ਆਉਣ ਬੰਦ ਕੀਤਾ ਜਾਵੇ।