ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲਾ: ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਦੀਆਂ ਹਵੇਲੀ ਦੇ ਮੰਜ਼ਰ ਦੀਆਂ ਤਸਵੀਰਾਂ - ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਦਾ ਹਵੇਲੀ ਦਾ ਮੰਜ਼ਰ
🎬 Watch Now: Feature Video
ਅੰਮ੍ਰਿਤਸਰ: ਪਿਛਲੇ ਦਿਨਾਂ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ (Sidhu Moosewala murder case ) ਅਟਾਰੀ ਦੇ ਪਿੰਡ ਭਕਨਾ ਵਿਖੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਗੈਂਗਸਟਰ ਜਗਰੂਪ ਰੂਪਾ ਦੇ ਮਨਪ੍ਰੀਤ ਮੰਨੂ ਕੁੱਸਾ ਦਾ ਐਨਕਾਊਂਟਰ ਹੋਇਆ ਸੀ। ਇਹ ਦੋਵੇਂ ਗੈਂਗਸਟਰ ਜਿਸ ਹਵੇਲੀ ਦੇ ਵਿੱਚ ਲੁਕੇ ਹੋਏ ਸਨ ਉਸ ਹਵੇਲੀ ਤੱਕ 48 ਘੰਟਿਆਂ ਤੱਕ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਹੁਣ 48 ਘੰਟੇ ਬਾਅਦ ਮੀਡੀਆ ਨੂੰ ਇਸ ਹਵੇਲੀ ਦੇ ਨਜ਼ਦੀਕ ਜਾ ਕੇ ਕਵਰੇਜ਼ ਕਰਨ ਦੀ ਇਜਾਜ਼ਤ ਦਿੱਤੀ ਗਈ। ਹਵੇਲੀ ਦੀਆਂ ਕੰਧਾਂ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਤੋਂ ਜਾਪਦਾ ਹੈ ਕਿ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੌਰਾਨ ਸੈਂਕੜੇ ਗੋਲੀਆਂ ਰਾਊਂਡ ਫਾਇਰ ਹੋਏ ਹਨ।
Last Updated : Jul 22, 2022, 9:25 PM IST