ਐਨਕਰੋਚਮੈਂਟ ਹਟਾਓ ਅਭਿਆਨ ਦੁਕਾਨਦਾਰਾਂ ਵਲੋਂ ਕੀਤਾ ਵਿਰੋਧ - Shopkeepers Protest Against Remove Encroachment Campaign in amritsar
🎬 Watch Now: Feature Video

ਅੰਮ੍ਰਿਤਸਰ: ਜ਼ਿਲ੍ਹੇ ’ਚ ਸਭ ਤੋਂ ਭੀੜ ਭਾੜ ਵਾਲੇ ਇਲਾਕਾ ਬਾਜ਼ਾਰ ਹਾਲ ਬਾਜ਼ਾਰ ਵਿਖੇ ਪੰਜਾਬ ਪੁਲਿਸ ਵੱਲੋਂ ਐਨਕਰੋਚਮੈਂਟ ਹਟਾਓ ਅਭਿਆਨ ਚਲਾਇਆ ਗਿਆ। ਇਸ ਮੌਕੇ ਦੁਕਾਨਦਾਰਾਂ ਵੱਲੋਂ ਪੁਲੀਸ ਦਾ ਜੰਮ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ ਦੇ ਅੰਦਰੋਂ ਵੀ ਸਾਮਾਨ ਪੁਲਿਸ ਵੱਲੋਂ ਚੁੱਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਐਨਕਰੋਚਮੈਂਟ ਹਟਾਉਣ ਲਈ ਪੁਲਿਸ ਨੂੰ ਸਿਰਫ਼ ਹਾਲ ਬਾਜ਼ਾਰ ਹੀ ਨਜ਼ਰ ਆਉਂਦਾ ਹੈ ਜਦਕਿ ਪੂਰਾ ਸ਼ਹਿਰ ਐਨਕਰੋਚਮੈਂਟ ਦੇ ਨਾਲ ਭਰਿਆ ਪਿਆ ਹੈ। ਦੂਜੇ ਪਾਸੇ ਸਬ ਇੰਸਪੈਕਟਰ ਨਵਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਹੈ ਜੇਕਰ ਕਿਸੇ ਪੁਲਿਸ ਮੁਲਾਜ਼ਮ ਵੱਲੋਂ ਦੁਕਾਨ ਦੇ ਅੰਦਰੋਂ ਕੋਈ ਸਾਮਾਨ ਚੁੱਕਿਆ ਗਿਆ ਹੈ ਤਾਂ ਉਸ ਨੂੰ ਵਾਪਸ ਕਰ ਦਿੱਤਾ ਜਾਵੇਗਾ ਨਾਲ ਹੀ ਨਵਪ੍ਰੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਸੋਹਣੀ ਦਿੱਖ ਵਾਲਾ ਬਣਾਏ ਰੱਖਣ ਲਈ ਸਾਮਾਨ ਦੁਕਾਨਾਂ ਦੇ ਬਾਹਰ ਰੱਖਣ ਦੀ ਬਜਾਏ ਅੰਦਰ ਹੀ ਰੱਖਿਆ ਜਾਵੇ।
TAGGED:
ਐਨਕਰੋਚਮੈਂਟ ਹਟਾਓ ਅਭਿਆਨ