ਰਾਜੋਆਣਾ ਮਾਮਲੇ 'ਚ ਸੁਪਰੀਮ ਕੋਰਟ ਜਾ ਕੇ ਲੋਕਾਂ ਦੇ ਜ਼ਖ਼ਮਾਂ ਨੂੰ ਨਾ ਕੁਰੇਦਣ ਰਵਨੀਤ ਬਿੱਟੂ: ਅਕਾਲੀ ਦਲ - ਰਾਜੋਆਣਾ ਮਾਮਲੇ ਵਿੱਚ ਅਕਾਲੀ ਦਲ ਦੀ ਪ੍ਰਤੀਕਿਰਿਆ
🎬 Watch Now: Feature Video
ਚੰਡੀਗੜ੍ਹ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਅਤੇ ਅਕਾਲੀ ਦਲ ਸਵਾਗਤ ਦੇ ਨਾਲ-ਨਾਲ ਕ੍ਰੈਡਿਟ ਵਾਰ ਵੀ ਲੜਦਾ ਨਜ਼ਰ ਆ ਰਿਹਾ ਹੈ। ਰਾਜੋਆਣਾ ਮਾਮਲੇ ਵਿੱਚ ਅਕਾਲੀ ਆਗੂ ਚਰਨਜੀਤ ਬਰਾੜ ਦਾ ਕਹਿਣਾ ਹੈ ਕਿ ਪਰਕਾਸ਼ ਸਿੰਘ ਬਾਦਲ ਨੇ 2012 ਦੇ ਮਾਰਚ ਮਹੀਨੇ ਵਿੱਚ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੁਕਵਾਈ ਸੀ। ਬਰਾੜ ਨੇ ਕਿਹਾ ਕਿ ਹੁਣ ਜਦਕਿ ਰਾਜੋਆਣਾ ਦੀ ਸਜ਼ਾ ਦੇ ਉੱਪਰ ਫੈਸਲਾ ਆ ਰਿਹਾ ਹੈ ਤਾਂ ਸਾਂਸਦ ਰਵਨੀਤ ਬਿੱਟੂ ਸੁਪਰੀਮ ਕੋਰਟ ਜਾਣ ਗੱਲ ਕਰ ਰਹੇ ਅਤੇ ਕਿਹਾ ਕਿ ਬਿੱਟੂ ਨੂੰ ਸੁਪਰੀਮ ਕੋਰਟ ਜਾ ਕੇ ਪੁਰਾਣੇ ਜ਼ਖ਼ਮਾਂ ਨੂੰ ਨਹੀਂ ਕੁਰੇਦਣਾ ਚਾਹੀਦਾ, ਇਸ 'ਤੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੇਗੀ।
TAGGED:
ਰਾਜੋਆਣਾ ਮਾਮਲੇ 'ਚ ਸੁਪਰੀਮ ਕੋਰਟ