ਫਤਿਹਗੜ੍ਹ ਸਾਹਿਬ ਮੱਥਾ ਟੇਕਣ ਪੁੱਜੇ ਅੰਤ੍ਰਿੰਗ ਕਮੇਟੀ ਮੈਂਬਰ ਨੇ ਕਿਹਾ ਗੁਰੂ ਘਰ ਕਿਸੇ ਦੀ ਜਗੀਰ ਨਹੀਂ - ਅਹੁਦਾ ਚਾਪਲੂਸੀ ਕਰਕੇ ਨਹੀਂ ਕਿਰਦਾਰ ਕਰਕੇ ਮਿਲਿਆ
🎬 Watch Now: Feature Video
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਨਵੇਂ ਥਾਪੇ ਗਏ ਮੈਂਬਰ ਉੱਘੇ ਸਿੱਖ ਪ੍ਰਚਾਰਕ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਗੁਰੂ ਘਰ ਕਿਸੇ ਦੀ ਨਿੱਜੀ ਜਗੀਰ ਨਹੀਂ (Gurdwaras are not private property:Randhawa) ਤੇ ਹੁਣ ਕਿਸੇ ਨੂੰ ਗੁਰੂ ਘਰ ਲੁੱਟਣ ਨਹੀਂ ਦਿੱਤਾ ਜਾਵੇਗਾ। ਮੈਂਬਰ ਚੁਣੇ ਜਾਣ ’ਤੇ ਸ਼ੁਕਰਾਨਾ ਕਰਨ ਲਈ ਰੰਧਾਵਾ ਇਥੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਪੁੱਜੇ (Randhawa bow head at Fatehgarh Sahib) ਸੀ। ਉਨ੍ਹਾਂ ਕਿਹਾ ਕਿ ਗੁਰੂ ਘਰਾਂਦੀ ਪਹਿਰੇਦਾਰੀ ਇਕਲੇ ਮੈਨੂੰ ਨਹੀਂ ਪੂਰੇ ਸਿੱਖ ਪੰਥ ਨੂੰ ਕਰਨੀ ਪਵੇਗੀ (Whole Sikh community should watch the religion)। ਫਤਿਹਗੜ੍ਹ ਸਾਹਿਬ ਪੁੱਜਣ ’ਤੇ ਭਾਈ ਰੰਧਾਵਾ ਦਾ ਉਨ੍ਹਾਂ ਦੇ ਸਮਰਥਕਾਂ ਵਲੋਂ ਸਨਮਾਨ ਵੀ ਕੀਤਾ ਗਿਆ। ਭਾਈ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਅਹੁਦਾ ਕਿਸੇ ਦੀ ਚਾਪਲੂਸੀ ਕਰਕੇ ਨਹੀਂ ਸਗੋਂ ਇਕਲਾਖ ਅਤੇ ਚੰਗੇ ਕਿਰਦਾਰ ਕਰਕੇ ਮਿਲਿਆ (Got membership for devotion, not flattering) ਹੈ ਜਿਸ ਦੀ ਵਰਤੋਂ ਉਹ ਸਿਆਸੀ ਲਾਹਾ ਲੈਣ ਜਾਂ ਨਿੱਜ਼ੀ ਸਵਾਰਥ ਲਈ ਨਹੀਂ ਕਰਨਗੇ ਸਗੋਂ ਸਿੱਖ ਪ੍ਰੰਪਰਾ,ਪੰਥਕ ਤੇ ਮਰਿਆਦਾ ਅਤੇ ਸਿੱਖ ਸਿਧਾਂਤਾਂ ਨਾਲ ਜੁੜੇ ਹੋਏ ਮੁੱਦੇ ਪਹਿਲਾਂ ਦੀ ਤਰ੍ਹਾਂ ਚੁੱਕਣਗੇ।
TAGGED:
Punjabi