ਮੀਂਹ ਕਾਰਨ ਗਰੀਬ ਪਰਿਵਾਰ ਦਾ ਕਮਰਾ ਢਹਿ ਢੇਰੀ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ - ਮੀਂਹ ਕਾਰਨ ਗਰੀਬ ਪਰਿਵਾਰ ਦਾ ਕਮਰਾ ਢਹਿ ਢੇਰੀ
🎬 Watch Now: Feature Video
ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਲਾਖਣੇ ਵਿਖੇ ਪਿਛਲੇ ਕੁਝ ਦਿੰਨਾ ਤੋ ਰੁਕ ਰੁਕ ਕੇ ਪੈ ਰਹੇ ਬਾਰਸ਼ ਨਾਲ ਗਰੀਬ ਪਰਿਵਾਰ ਦਾ ਕਮਰਾ ਢਹਿ ਢੇਰੀ ਹੋਣ ਮਾਮਲਾ ਸਾਹਮਣੇ ਆਇਆ। ਮਾਮਲੇ ਸਬੰਧੀ ਪੀੜਤਾ ਜਸਪਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਮਿਹਨਤ ਮਜਦੂਰੀ ਕਰਦਾ ਹੈ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨਾਲ ਉਨਾ ਇਕੋ ਇਕ ਕਮਰਾ ਡਿੱਗ ਪਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸਾਰਾ ਪਰਿਵਾਰ ਕਮਰੇ ਚ ਮੌਜੂਦ ਸੀ ਅਤੇ ਉਨ੍ਹਾਂ ਨੇ ਭੱਜ ਕੇ ਹੀ ਮਸਾਂ ਆਪਣੀ ਜਾਨ ਬਚਾਈ। ਕਮਰੇ ਦੇ ਵਿੱਚ ਪਿਆ ਕੁਝ ਸਾਮਾਨ ਵੀ ਉਨ੍ਹਾਂ ਦੇ ਟੁੱਟ ਚੁੱਕਾ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਸਦਾ ਮੀਂਹ ਨਾਲ ਡਿੱਗਾ ਮਕਾਨ ਬਣਾਕੇ ਦਿੱਤਾ ਜਾਵੇ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਲਾਜਰ ਲਾਖਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦਾ ਮਕਾਨ ਬਣਾਕੇ ਦਿਤਾ ਜਾਵੇ।